Punjab Police SI Qualifying Punjabi Paper · 1 July 2023 (Shift 3) — Question Paper with Answer Key

This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 50 questions with answers

  1. Q1. ‘ਸਬਰ ਨਾਲ ਕੀਤਾ ਕੰਮ ਜ਼ਰੂਰ ਪੂਰਾ ਹੁੰਦਾ ਹੈ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ

    • (1)ਸਹਿਜ ਪੱਕੇ ਸੋ ਮੀਠਾ ਹੋਏ।
    • (2)ਸਾਈਆਂ ਕਿਤੇ, ਵਧਾਈਆਂ ਕਿਤੇ।
    • (3)ਕਰ ਮਜੂਰੀ ਤੇ ਖਾਹ ਚੂਰੀ।
    • (4)ਹੋਣੀ ਹਾਰ ਮਿਟਾਵੇ ਕੌਣ।
    Show answer
    Answer: (1) ਸਹਿਜ ਪੱਕੇ ਸੋ ਮੀਠਾ ਹੋਏ।
  2. Q2. ‘ਮੋਬਾਇਲ ਦੀ ਜਿਆਦਾ ਵਰਤੋਂ ਨਾਲ ______ ਕਮਜ਼ੋਰ ਹੋ ਜਾਂਦੀਆਂ ਹਨ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ

    • (1)ਅੱਖਾਂ
    • (2)ਪਲਕਾਂ
    • (3)ਦਿਮਾਗ
    • (4)ਉਂਗਲਾਂ
    Show answer
    Answer: (1) ਅੱਖਾਂ
  3. Q3. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ

    • (1)ਕਾਰ
    • (2)ਤੰਦਰੁਸਤ
    • (3)ਪਰਦੇਸ
    • (4)ਬਰਾਬਰ
    Show answer
    Answer: (3) ਪਰਦੇਸ
  4. Q4. ਹਫ਼ਤੇ ਤੋਂ ਕੀ ਭਾਵ ਹੈ?

    • (1)ਤਿੰਨ ਦਿਨ
    • (2)ਚਾਰ ਦਿਨ
    • (3)ਸੱਤ ਦਿਨ
    • (4)ਛੇ ਦਿੰਨ
    Show answer
    Answer: (3) ਸੱਤ ਦਿਨ
  5. Q5. ‘ਭਾਰਤ ਦੀ ਰਾਜਧਾਨੀ ______ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ

    • (1)ਦਿੱਲੀ
    • (2)ਕਨਾਟ ਪਲੇਸ
    • (3)ਦਿੱਲੀ ਕੈਂਟ
    • (4)ਗੁਰੂਗਰਾਮ
    Show answer
    Answer: (1) ਦਿੱਲੀ
  6. Q6. ਹੇਠ ਲਿਖੇ ਸ਼ਬਦਾਂ ਵਿਚ ‘ਅਨਾਥ’ ਦਾ ਸਹੀ ਅਰਥ ਨਹੀਂ ਹੈ

    • (1)ਬੇਸਹਾਰਾ
    • (2)ਭੁੱਖਾ
    • (3)ਲਾਵਾਰਸ
    • (4)ਯਤੀਮ
    Show answer
    Answer: (2) ਭੁੱਖਾ
  7. Q7. ਹੇਠ ਲਿਖਿਆਂ ’ਚੋਂ ਪੂਰਨ ਵਿਸ਼ਰਾਮ ਚਿੰਨ੍ਹ ਦੀ ਚੋਣ ਕਰੋ।

    • (1):
    • (2)।
    • (3)?
    • (4)!
    Show answer
    Answer: (2) ।
  8. Q8. ‘ਭਾਰਤ ਤੋਂ ਇਲਾਵਾ ______ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ਮਾਨਤਾ ਪ੍ਰਾਪਤ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ

    • (1)ਸਵਿਟਜ਼ਰਲੈਂਡ
    • (2)ਕੈਨੈਡਾ
    • (3)ਜਰਮਨੀ
    • (4)ਰੂਸ
    Show answer
    Answer: (2) ਕੈਨੈਡਾ
  9. Q9. ‘ਅਕਹਿ’ ਸ਼ਬਦ ਵਿਚ ਅਗੇਤਰ ਹੈ

    • (1)ਆਕ
    • (2)ਆ
    • (3)ਅ
    • (4)ਅਕ
    Show answer
    Answer: (3) ਅ
  10. Q10. ਇਸ ਵਿਸ਼ਰਾਮ ਚਿੰਨ੍ਹ (!) ਨੂੰ ਕੀ ਕਹਿੰਦੇ ਹਨ

    • (1)ਬਿੰਦੀ ਕਮਾ
    • (2)ਕਾਮਾ
    • (3)ਪ੍ਰਸ਼ਨ ਚਿੰਨ੍ਹ
    • (4)ਵਿਸਮਿਕ ਚਿੰਨ੍ਹ
    Show answer
    Answer: (4) ਵਿਸਮਿਕ ਚਿੰਨ੍ਹ
  11. Q11. ‘Sword’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ

    • (1)ਦਾਤੀ
    • (2)ਸ਼ਮਸ਼ੀਰ
    • (3)ਤੇਗ
    • (4)ਕਿਰਪਾਨ
    Show answer
    Answer: (1) ਦਾਤੀ
  12. Q12. ਕਿਹੜਾ ਸ਼ਬਦ ਅਸ਼ੁੱਧ ਹੈ?

    • (1)ਬੀਸਤਰਾ
    • (2)ਮੌਤ
    • (3)ਪਿੰਡ
    • (4)ਮੁਕਾਬਲਾ
    Show answer
    Answer: (1) ਬੀਸਤਰਾ
  13. Q13. ‘ਕੁੜਮਣੀ’ ਸ਼ਬਦ ਦਾ ਪੁਲਿੰਗ ਹੈ

    • (1)ਕੁੜਮ
    • (2)ਕੁੜਮਾਈ
    • (3)ਕੁੜਮਣ
    • (4)ਕੁੜਮੀ
    Show answer
    Answer: (1) ਕੁੜਮ
  14. Q14. “ਗਲਤੀਆਂ” ਸ਼ਬਦ ਦਾ ਇਕਵਚਨ ਹੈ

    • (1)ਗਲਤਿ
    • (2)ਗਲਤੀ
    • (3)ਗਲਤ
    • (4)ਗਲਤੀਆ
    Show answer
    Answer: (2) ਗਲਤੀ
  15. Q15. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ “ਪ੍ਰਕਾਸ਼” ਦਾ ਸਮਾਨਾਰਥਕ ਨਹੀਂ ਹੈ

    • (1)ਰੌਸ਼ਨੀ
    • (2)ਹਨ੍ਹੇਰਾ
    • (3)ਲੋਅ
    • (4)ਚਾਨਣ
    Show answer
    Answer: (2) ਹਨ੍ਹੇਰਾ
  16. Q16. ‘Literature’ ਸ਼ਬਦ ਦਾ ਪੰਜਾਬੀ ਅਨੁਵਾਦ ਹੈ

    • (1)ਗਿਆਨ
    • (2)ਸਾਹਿਤ
    • (3)ਪੁਸਤਕ
    • (4)ਸਾਹਿਤਕਾਰ
    Show answer
    Answer: (2) ਸਾਹਿਤ
  17. Q17. ‘ਮੁੰਡੇ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ’ ਵਾਕ ਵਿਚ ਵਚਨ ਬਦਲੋ

    • (1)ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਗਿਆ
    • (2)ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ
    • (3)ਮੁੰਡਿਆਂ ਨੇ ਭੰਗੜਾ ਪਾ ਕੇ ਰਗ ਬੰਨ੍ਹ ਦਿੱਤਾ
    • (4)ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ
    Show answer
    Answer: (4) ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ
  18. Q18. ‘ਕਿਰਪਾ ਕਰਕੇ ਲਾਈਨ ਵਿਚ ਲੱਗੋ।’ ਵਾਕ ਹੈ

    • (1)ਪ੍ਰਸ਼ਨਵਾਚਕ
    • (2)ਮਿਸ਼ਰਤ
    • (3)ਸੰਯੁਕਤ
    • (4)ਬਿਨੈਵਾਚਕ
    Show answer
    Answer: (4) ਬਿਨੈਵਾਚਕ
  19. Q19. ‘Theatre’ ਸ਼ਬਦ ਦਾ ਪੰਜਾਬੀ ਅਨੁਵਾਦ ਹੈ

    • (1)ਰੰਗਮੰਚ
    • (2)ਦ੍ਰਿਸ਼
    • (3)ਸ਼ੈਲੀ
    • (4)ਨਾਟਕ
    Show answer
    Answer: (1) ਰੰਗਮੰਚ
  20. Q20. ‘ਫਕੀਰਨੀ’ ਸ਼ਬਦ ਦਾ ਪੁਲਿੰਗ ਹੈ

    • (1)ਫਿਕਰ
    • (2)ਫਕੀਰਨ
    • (3)ਫਕੀਰੀ
    • (4)ਫਕੀਰ
    Show answer
    Answer: (4) ਫਕੀਰ
  21. Q21. ਅਗਸਤ ਤੋਂ ਬਾਦ ਕਿਹੜਾ ਮਹੀਨਾ ਆਉਂਦਾ ਹੈ?

    • (1)ਅਕਤੂਬਰ
    • (2)ਜੁਲਾਈ
    • (3)ਜਨਵਰੀ
    • (4)ਸਤੰਬਰ
    Show answer
    Answer: (4) ਸਤੰਬਰ
  22. Q22. ਹੇਠ ਲਿਖਿਆਂ ਵਿਚ ਪਿਛੇਤਰ ਯੁਕਤ ਸ਼ਬਦ ਹੈ

    • (1)ਕਮਾਲ
    • (2)ਇਨਸਾਨ
    • (3)ਖਾਨਦਾਨ
    • (4)ਅਮੀਰ
    Show answer
    Answer: (3) ਖਾਨਦਾਨ
  23. Q23. ‘ਪਾਠਸ਼ਾਲਾ’ ਸ਼ਬਦ ਵਿਚ ਪਿਛੇਤਰ ਹੈ

    • (1)ਸ਼ਾਲਾ
    • (2)ਲਾ
    • (3)ਸ਼ਾਅਲਾ
    • (4)ਆਲਾ
    Show answer
    Answer: (1) ਸ਼ਾਲਾ
  24. Q24. “ਪੁਸਤਕ” ਸ਼ਬਦ ਦਾ ਬਹੁਵਚਨ ਹੈ

    • (1)ਪੁਸਤਕੇ
    • (2)ਪੂਸਤਕਾਂ
    • (3)ਪੁਸਤਕਾ
    • (4)ਪੁਸਤਕਾਂ
    Show answer
    Answer: (4) ਪੁਸਤਕਾਂ
  25. Q25. ‘ਉਹ ਕੰਮ ’ਤੇ ਜਾਂਦਾ ਹੈ ਤੇ ਰੋਟੀ ਵੀ ਲੈ ਕੇ ਜਾਂਦਾ ਹੈ, ਪਰ ਖਾਂਦਾ ਨਹੀਂ।’ ਵਾਕ ਹੈ

    • (1)ਹਾਂ ਵਾਚਕ ਵਾਕ
    • (2)ਮਿਸ਼ਰਤ ਵਾਕ
    • (3)ਵਿਸਮਿਕ ਵਾਕ
    • (4)ਸੰਜੁਕਤ ਵਾਕ
    Show answer
    Answer: (4) ਸੰਜੁਕਤ ਵਾਕ
  26. Q26. “ਅੱਗ ਵਰ੍ਹਨੀ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ

    • (1)ਭਾਰਤ ਵਿਚ ਮਈ ਤੇ ਜੂਨ ਮਹੀਨੇ ਵਿਚ ਅੱਗ ਵਰ੍ਹਦੀ ਹੈ।
    • (2)ਜਿੱਥੇ ਅੱਗ ਵਰ੍ਹਦੀ ਹੈ ਉਥੇ ਧੁੱਪ ਨਹੀਂ ਨਿਕਲਦੀ।
    • (3)ਅੱਗ ਵਰ੍ਹਨਾ ਭਾਰਤੀ ਪਰੰਪਰਾ ਵਿਚ ਸ਼ੁਭ ਮੰਨਿਆ ਜਾਂਦਾ ਹੈ।
    • (4)ਠੰਡੇ ਮੁਲਕਾਂ ਵਿਚ ਅਕਸਰ ਅੱਗ ਵਰ੍ਹਦੀ ਰਹਿੰਦੀ ਹੈ।
    Show answer
    Answer: (1) ਭਾਰਤ ਵਿਚ ਮਈ ਤੇ ਜੂਨ ਮਹੀਨੇ ਵਿਚ ਅੱਗ ਵਰ੍ਹਦੀ ਹੈ।
  27. Q27. ਕਾਮਾ (,) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ?

    • (1)ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ, ਹੈ।
    • (2)ਚਿੰਤਾ ਨਾ, ਕਰੋ ਅਕਾਲ ਪੁਰਖ ਸਭ ਦੀ ਸੁਣਦਾ ਹੈ।
    • (3)ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ ਹੈ।
    • (4)ਚਿੰਤਾ, ਨਾ ਕਰੋ ਅਕਾਲ ਪੁਰਖ ਸਭ ਦੀ, ਸੁਣਦਾ ਹੈ।
    Show answer
    Answer: (3) ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ ਹੈ।
  28. Q28. ‘ਵੈਰ’ ਸ਼ਬਦ ਨਾਲ ਕਿਹੜਾ ਅਗੇਤਰ ਲਾਇਆ ਜਾ ਸਕਦਾ ਹੈ

    • (1)ਪਿਰ
    • (2)ਪਰ
    • (3)ਨਿਰ
    • (4)ਬਦ
    Show answer
    Answer: (3) ਨਿਰ
  29. Q29. ‘House’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ

    • (1)ਛੱਤ
    • (2)ਮਕਾਨ
    • (3)ਰਿਹਾਇਸ਼’
    • (4)ਘਰ
    Show answer
    Answer: (1) ਛੱਤ
  30. Q30. “ਉਂਗਲ” ਸ਼ਬਦ ਦਾ ਬਹੁਵਚਨ ਹੈ

    • (1)ਉਂਗਲਆਂ
    • (2)ਉਂਗਲੇ
    • (3)ਉਂਗਲਾਂ
    • (4)ਉਂਗਲੀ
    Show answer
    Answer: (3) ਉਂਗਲਾਂ
  31. Q31. “ਉਹ ਪਾਣੀ ਜਿਸਨੂੰ ਪੀ ਕੇ ਦੁੱਖ ਦੂਰ ਹੋਣ’ ਲਈ ਕੋਈ ਇਕ ਸ਼ਬਦ ਚੁਣੋ

    • (1)ਜਲ
    • (2)ਦਵਾਈ
    • (3)ਸਾਫ਼ ਪਾਣੀ
    • (4)ਅੰਮ੍ਰਿਤ
    Show answer
    Answer: (4) ਅੰਮ੍ਰਿਤ
  32. Q32. 66 ਨੂੰ ਪੰਜਾਬੀ ਵਿਚ ਕਿਵੇਂ ਲਿਖਦੇ ਹਾਂ?

    • (1)ਛੀਆਠ
    • (2)ਛੇਆਥ
    • (3)ਛਿਆਠ
    • (4)ਛਿਅੱਠ
    Show answer
    Answer: (3) ਛਿਆਠ
  33. Q33. “ਖੇੜਾ” ਦਾ ਸਮਾਨਾਰਥਕ ਸ਼ਬਦ ਹੈ

    • (1)ਖਿਡੋਣਾ
    • (2)ਖੁਸ਼ੀ
    • (3)ਖੇਡਣਾ
    • (4)ਖੂਹ
    Show answer
    Answer: (2) ਖੁਸ਼ੀ
  34. Q34. ਕਿਹੜਾ ਸ਼ਬਦ ਸ਼ੁੱਧ ਨਹੀਂ ਹੈ

    • (1)ਸਾਈਕਲ
    • (2)ਇਮਤਿਹਾਨ
    • (3)ਮਨੁਰੰਜਨ
    • (4)ਖੂਬਸੂਰਤ
    Show answer
    Answer: (3) ਮਨੁਰੰਜਨ
  35. Q35. ‘ਆਪਣੀ ਇੱਜ਼ਤ ਆਪਣੇ ਹੱਥ’ ਅਖਾਣ ਦਾ ਅਰਥ ਹੈ

    • (1)ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।
    • (2)ਕਿਸੇ ਨਾਲ ਗਲ ਕਰਦੇ-ਕਰਦੇ ਹੱਥ ਮਿਲਾਉਣਾ।
    • (3)ਇੱਜ਼ਤ ਦਾ ਹੱਥਾ ਵਿਚ ਆਉਣਾ।
    • (4)ਆਪਣੀ ਇੱਜ਼ਤ ਬਚਾਉਣ ਲਈ ਦੂਜੇ ਬੋਲਣਾ।
    Show answer
    Answer: (1) ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।
  36. Q36. ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ?

    • (1)‘ਪੰਜਾਬੀ ਵਰਣਮਾਲਾ ਨੂੰ ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ।
    • (2)ਪੰਜਾਬੀ ਵਰਣਮਾਲਾ ਨੂੰ ‘ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ।
    • (3)ਪੰਜਾਬੀ ਵਰਣਮਾਲਾ ਨੂੰ ਪੈਂਤੀ ‘ਅੱਖਰੀ’ ਵੀ ਕਿਹਾ ਜਾਂਦਾ ਹੈ।
    • (4)ਪੰਜਾਬੀ ‘ਵਰਣਮਾਲਾ’ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ।
    Show answer
    Answer: (2) ਪੰਜਾਬੀ ਵਰਣਮਾਲਾ ਨੂੰ ‘ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ।
  37. Q37. “ਚੰਨ੍ਹ ਚਾੜ੍ਹਨਾ” ਮੁਹਾਵਰੇ ਦਾ ਅਰਥ ਹੈ

    • (1)ਰਾਤ ਨੂੰ ਜਾਗਣਾ
    • (2)ਚੰਨ੍ਹ’ ਤੱਕ ਪਹੁੰਚਣਾ
    • (3)ਕੰਮ ਵਿਗਾੜਨਾ
    • (4)ਬੁਲੰਦੀਆਂ ਨੂੰ ਛੂਹਣਾ
    Show answer
    Answer: (3) ਕੰਮ ਵਿਗਾੜਨਾ
  38. Q38. ‘ਮੇਰਾ ਬਚਪਨ ਪਿੰਡ ਦੀ ਗਲੀ ’ਚ ਲੰਘਿਆ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ

    • (1)ਮੇਰਾ ਬਚਪਨ ਪਿੰਡ ਦੀ ਗਲੀ ’ਚ ਨਹੀਂ ਲੰਘਿਆ
    • (2)ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ
    • (3)ਮੇਰਾ ਬਚਪਨ ਪਿੰਡਾ ’ਚ ਲੰਘਿਆ ਹੈ
    • (4)ਮੇਰਾ ਬਚਪਨ ਪਿੰਡਾਂ ਦੀ ਗਲੀ ’ਚ ਲੰਘਿਆ ਹੈ
    Show answer
    Answer: (2) ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ
  39. Q39. ‘Fear’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ

    • (1)ਬਚਾਅ
    • (2)ਤੌਖਲਾ
    • (3)ਭੈਅ
    • (4)ਖੌਫ਼
    Show answer
    Answer: (1) ਬਚਾਅ
  40. Q40. ਬਿੰਦੀ ਕਾਮਾ (;) ਦੀ ਸਹੀ ਵਰਤੋਂ ਵਾਲਾ ਵਾਕ ਹੈ?

    • (1)ਉਹ ਤਿੰਨ ਭਾਸ਼ਾਵਾਂ ਜਾਣਦਾ ਹੈ; ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ।
    • (2)ਉਹ ਤਿੰਨ ਭਾਸ਼ਾਵਾਂ ਜਾਣਦਾ ਹੈ ਪੰਜਾਬੀ; ਹਿੰਦੀ ਤੇ ਅੰਗ੍ਰੇਜ਼ੀ।
    • (3)ਉਹ ਤਿੰਨ ਭਾਸ਼ਾਵਾਂ; ਜਾਣਦਾ ਹੈ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ।
    • (4)ਉਹ ਤਿੰਨ ਭਾਸ਼ਾਵਾਂ ਜਾਣਦਾ ਹੈ ਪੰਜਾਬੀ, ਹਿੰਦੀ; ਅੰਗ੍ਰੇਜ਼ੀ।
    Show answer
    Answer: (1) ਉਹ ਤਿੰਨ ਭਾਸ਼ਾਵਾਂ ਜਾਣਦਾ ਹੈ; ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ।
  41. Q41. “ਸੌਦਾ ਵੇਚਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ

    • (1)ਦੁਕਾਨਦਾਰ
    • (2)ਪਾਗਲ
    • (3)ਵਣਜਾਰਾ
    • (4)ਡਾਕੀਆ
    Show answer
    Answer: (1) ਦੁਕਾਨਦਾਰ
  42. Q42. “ਜਿਹੜਾ ਧਰਮ ਦਾ ਪ੍ਰਚਾਰ ਕਰੇ” ਲਈ ਕੋਈ ਇਕ ਸ਼ਬਦ ਚੁਣੋ

    • (1)ਸੂਝਵਾਨ
    • (2)ਟੀਕਾਕਾਰ
    • (3)ਪ੍ਰਚਾਰਕ
    • (4)ਅਧਰਮੀ
    Show answer
    Answer: (3) ਪ੍ਰਚਾਰਕ
  43. Q43. ‘ਮੇਰਾ ਮਾਮਾ ਮੈਨੂੰ ਬਹੁਤ ਪਿਆਰ ਕਰਦਾ ਹੈ।’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ

    • (1)ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦਾ ਹੈ।
    • (2)ਮੇਰਾ ਮਮੀ ਮੈਨੂੰ ਬਹੁਤ ਪਿਆਰ ਕਰਦਾ ਹੈ।
    • (3)ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ।
    • (4)ਮੇਰੀ ਮਾਮਾ ਮੈਨੂੰ ਬਹੁਤ ਪਿਆਰ ਕਰਦੀ ਹੈ।
    Show answer
    Answer: (3) ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ।
  44. Q44. ਕਿਹੜਾ ਸ਼ਬਦ ਸ਼ੁੱਧ ਹੈ

    • (1)ਥਕੜਾ
    • (2)ਕੰਮਕਾਰ
    • (3)ਏਨਕ
    • (4)ਸਧਨ
    Show answer
    Answer: (2) ਕੰਮਕਾਰ
  45. Q45. “ਇਕ ਹੱਥ ਨਾਲ ਤਾਲੀ ਨਹੀਂ ਵੱਜਦੀ” ਅਖਾਣ ਦਾ ਅਰਥ ਹੈ

    • (1)ਇਕ ਹੱਥ ਨੂੰ ਨਾ ਵਰਤਣਾ।
    • (2)ਹੱਥ ’ਤੇ ਸੱਟ ਲੱਗਣਾ।
    • (3)ਇਕ ਧੀਰ ਦੀ ਗਲਤੀ ਹੋਣੀ।
    • (4)ਗਲਤੀ ਦੋਨਾਂ ਪਾਸਿਆਂ ਦੀ ਹੋਣੀ।
    Show answer
    Answer: (4) ਗਲਤੀ ਦੋਨਾਂ ਪਾਸਿਆਂ ਦੀ ਹੋਣੀ।
  46. Q46. ਨਿਮਨ ਲਿਖਤ ਵਿਚ ਪ੍ਰਸ਼ਨਵਾਚਕ ਵਾਕ ਹੈ

    • (1)ਕੰਮ ਵਾਲੀ ਕੰਮ ਕਰਕੇ ਚਲੀ ਗਈ।
    • (2)ਕਲ ਤੋਂ ਮੈਂ ਸਾਰਾ ਕੰਮ ਆਪ ਕਰਾਂਗੀ।
    • (3)ਤੁਸੀਂ ਆਪਣਾ ਕੰਮ ਆਪ ਕਰਦੇ ਹੋ?
    • (4)ਆਪਣਾ ਕੰਮ ਖੁਦ ਕਰਨਾ ਚੰਗੀ ਗੱਲ ਹੁੰਦੀ ਹੈ।
    Show answer
    Answer: (3) ਤੁਸੀਂ ਆਪਣਾ ਕੰਮ ਆਪ ਕਰਦੇ ਹੋ?
  47. Q47. ‘ਉਹ ਪੰਜਾਬ ਲਈ ਨਿਕਲ ਗਏ।’ ਵਾਕ ਹੈ

    • (1)ਵਿਸਮਿਕ ਵਾਕ
    • (2)ਸੰਜੁਕਤ ਵਾਕ
    • (3)ਪ੍ਰਸ਼ਨਵਾਚਕ ਵਾਕ
    • (4)ਸਾਧਾਰਨ ਵਾਕ
    Show answer
    Answer: (4) ਸਾਧਾਰਨ ਵਾਕ
  48. Q48. “ਅੱਖਾਂ ਵਿਚ ਘੱਟਾ ਪਾਉਣਾ” ਮੁਹਾਵਰੇ ਦਾ ਅਰਥ ਹੈ

    • (1)ਧੋਖਾ ਦੇਣਾ
    • (2)ਸਾਥ ਦੇਣਾ
    • (3)ਫਾਇਦਾ ਕਰਨਾ
    • (4)ਅੱਖਾਂ ਖਰਾਬ ਕਰਨਾ
    Show answer
    Answer: (1) ਧੋਖਾ ਦੇਣਾ
  49. Q49. ‘ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ’ ਅਖਾਣ ਦਾ ਅਰਥ ਹੈ

    • (1)ਘੜੇ ਨੂੰ ਹੱਥ ਲਾਉਣ ਕਰਕੇ ਟੱਬਰ ਦਾ ਗੁੱਸਾ ਹੋਣਾ।
    • (2)ਘੜੇ ’ਚੋਂ ਪਾਣੀ ਪੀਣਾ।
    • (3)ਇਕ ਦੀ ਗੱਲ ਦੂਜੇ ਨੂੰ ਦੱਸਣੀ।
    • (4)ਚੀਜ਼ ਬਹੁਤ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤ ਜਿਆਦਾ ਹੋਣੇ।
    Show answer
    Answer: (4) ਚੀਜ਼ ਬਹੁਤ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤ ਜਿਆਦਾ ਹੋਣੇ।
  50. Q50. ‘ਡਾਕਟਰ’ ਸ਼ਬਦ ਦਾ ਇਸਤਰੀ ਲਿੰਗ ਹੈ

    • (1)ਡਾਕਟਰਣ
    • (2)ਡਾਕਟਰਨ
    • (3)ਡਾਕਟਰੀ
    • (4)ਡਾਕਟਰਨੀ
    Show answer
    Answer: (4) ਡਾਕਟਰਨੀ

Answer key

Question numbers match the printed paper.

1 – 12 – 13 – 34 – 35 – 16 – 27 – 28 – 29 – 310 – 411 – 112 – 113 – 114 – 215 – 216 – 217 – 418 – 419 – 120 – 421 – 422 – 323 – 124 – 425 – 426 – 127 – 328 – 329 – 130 – 331 – 432 – 333 – 234 – 335 – 136 – 237 – 338 – 239 – 140 – 141 – 142 – 343 – 344 – 245 – 446 – 347 – 448 – 149 – 450 – 4