Punjab Police SI Qualifying Punjabi Paper · 20 June 2023 (Shift 3) — Question Paper with Answer Key

This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 50 questions with answers

  1. Q1. ਕਿਹੜੇ ਵਾਕ ਵਿਚ ਜੋੜਨੀ (-) ਦੀ ਠੀਕ ਵਰਤੋਂ ਕੀਤੀ ਗਈ ਹੈ?

    • (1)ਦੁਖ ਸੁਖ, ਚੰਗਾ ਮਾੜਾ ਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਹਿੱਸਾ ਹਨ।
    • (2)ਦੁਖ-ਸੁਖ, ਚੰਗਾ ਮਾੜਾ ਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਹਿੱਸਾ ਹਨ।
    • (3)ਦੁਖ-ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ।
    • (4)ਦੁਖ ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ।
    Show answer
    Answer: (3) ਦੁਖ-ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ।
  2. Q2. ਹੇਠ ਲਿਖਿਆਂ ਵਿਚ ਪਿਛੇਤਰ ਯੁਕਤ ਸ਼ਬਦ ਹੈ

    • (1)ਬਸੰਤ
    • (2)ਡਾਕੀਆ
    • (3)ਮਦਦਗਾਰ
    • (4)ਵਿਸਰਾਮ
    Show answer
    Answer: (3) ਮਦਦਗਾਰ
  3. Q3. “ਹੇਠ” ਦਾ ਵਿਰੋਧੀ ਸ਼ਬਦ ਹੈ

    • (1)ਥੱਲੇ
    • (2)ਦੂਰ
    • (3)ਪਿੱਛੇ
    • (4)ਉੱਤੇ
    Show answer
    Answer: (4) ਉੱਤੇ
  4. Q4. ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ

    • (1)ਗਲਾਸ਼ ਵਿਚ ਕੌਲਡ੍ਰਿੰਕ ਪਾ ਦਿਓ।
    • (2)ਗਾਲਸ ਵਿਚ ਕੋਲਡ੍ਰਿੰਕ ਪਾ ਦਿਉ।
    • (3)ਗਲਾਸ ਵਿਚ ਕੋਲਡ੍ਰਿੰਕ ਪਾ ਦਿਓ।
    • (4)ਗਾਲਾਸ ਵਿਚ ਕੋਲਡ੍ਰਿੰਗ ਪਾ ਦਿਓ।
    Show answer
    Answer: (3) ਗਲਾਸ ਵਿਚ ਕੋਲਡ੍ਰਿੰਕ ਪਾ ਦਿਓ।
  5. Q5. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਸ਼ੁੱਧ” ਦਾ ਸਮਾਨਾਰਥਕ ਨਹੀਂ ਹੈ

    • (1)ਪਵਿੱਤਰ
    • (2)ਪਾਕ
    • (3)ਅਸ਼ੁੱਧ
    • (4)ਸੁੱਚਾ
    Show answer
    Answer: (3) ਅਸ਼ੁੱਧ
  6. Q6. ‘Concept’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ

    • (1)ਇਰਾਦਾ
    • (2)ਖਿਆਲ
    • (3)ਫੁਰਨਾ
    • (4)ਸੰਕਲਪ
    Show answer
    Answer: (1) ਇਰਾਦਾ
  7. Q7. ‘ਕਸਰਤ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।’ ਵਾਕ ਹੈ

    • (1)ਪ੍ਰਸ਼ਨਵਾਚਕ
    • (2)ਸਧਾਰਨ
    • (3)ਸੰਜੁਕਤ
    • (4)ਮਿਸ਼ਰਤ
    Show answer
    Answer: (2) ਸਧਾਰਨ
  8. Q8. “ਰੂਹ” ਸ਼ਬਦ ਦਾ ਬਹੁਵਚਨ ਹੈ

    • (1)ਰੂਹੇਂ
    • (2)ਰੂਹਾ
    • (3)ਰੂਹਆਂ
    • (4)ਰੂਹਾਂ
    Show answer
    Answer: (4) ਰੂਹਾਂ
  9. Q9. ਪੰਜਾਬੀ ਵਿਚ 25 ਅੰਕ ਨੂੰ ਕਿਵੇਂ ਲਿਖਦੇ ਹਨ?

    • (1)ਪੱਚੀ
    • (2)ਪੰਛੀ
    • (3)ਪਚੀ
    • (4)ਪਚਿਸ
    Show answer
    Answer: (1) ਪੱਚੀ
  10. Q10. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ

    • (1)ਅਧ
    • (2)ਬਾਕਮਾਲ
    • (3)ਖੁਸ਼
    • (4)ਨਿਰ
    Show answer
    Answer: (2) ਬਾਕਮਾਲ
  11. Q11. “ਕੁਸ਼ਤੀ ਕਰਨ ਵਾਲਾ” ਲਈ ਕੋਈ ਇਕ ਸ਼ਬਦ ਚੁਣੋ

    • (1)ਧਨਵਾਨ
    • (2)ਮਜ਼ਦੂਰ
    • (3)ਪਹਿਲਵਾਨ
    • (4)ਵਣਜਾਰਾ
    Show answer
    Answer: (3) ਪਹਿਲਵਾਨ
  12. Q12. ‘Criticism’ ਸ਼ਬਦ ਦਾ ਪੰਜਾਬੀ ਅਨੁਵਾਦ ਹੈ

    • (1)ਆਲੋਚਨਾ
    • (2)ਬਿਮਾਰੀ
    • (3)ਖੁਸ਼ੀ
    • (4)ਤਾਰੀਫ਼
    Show answer
    Answer: (1) ਆਲੋਚਨਾ
  13. Q13. ‘ਕਾਸ਼! ਮੈਂ ਵੀ ਵਿਦੇਸ਼ ਜਾ ਸਕਦੀ।’ ਵਾਕ ਹੈ

    • (1)ਸੰਜੁਕਤ ਵਾਕ
    • (2)ਪ੍ਰਸ਼ਨਵਾਚਕ ਵਾਕ
    • (3)ਵਿਸਮਿਕ ਵਾਕ
    • (4)ਸਾਧਾਰਨ ਵਾਕ
    Show answer
    Answer: (3) ਵਿਸਮਿਕ ਵਾਕ
  14. Q14. “ਬਾਂਹ” ਸ਼ਬਦ ਦਾ ਬਹੁਵਚਨ ਹੈ

    • (1)ਬਾਹੀਂ
    • (2)ਬਾਹੂੰ
    • (3)ਬਾਹਵਾਂ
    • (4)ਬਾਹੇਂ
    Show answer
    Answer: (3) ਬਾਹਵਾਂ
  15. Q15. ਨਿਮਨ ਲਿਖਤ ਵਿਚ ਕਰਮਣੀ ਵਾਕ ਹੈ

    • (1)ਮਾਲੀ ਬੂਟਿਆਂ ਨੂੰ ਪਾਣੀ ਦੇ ਰਿਹਾ ਹੈ।
    • (2)ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਜਾ ਰਿਹਾ ਹੈ।
    • (3)ਪਾਣੀ ਬੂਟਿਆਂ ਨੂੰ ਮਾਲੀ ਦੇ ਰਿਹਾ ਹੈ।
    • (4)ਬੂਟਿਆਂ ਨੂੰ ਮਾਲੀ ਪਾਣੀ ਦੇ ਰਿਹਾ ਹੈ।
    Show answer
    Answer: (2) ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਜਾ ਰਿਹਾ ਹੈ।
  16. Q16. ਹੇਠ ਲਿਖੇ ਸ਼ਬਦਾਂ ਵਿਚ ‘ਅਸੱਤ’ ਦਾ ਸਹੀ ਅਰਥ ਨਹੀਂ ਹੈ

    • (1)ਸੱਚ
    • (2)ਗਲਤ
    • (3)ਕੂੜ
    • (4)ਜਾਅਲੀ
    Show answer
    Answer: (1) ਸੱਚ
  17. Q17. ਦੇਸੀ ਮਹੀਨਿਆਂ ਵਿਚ ਸਭ ਤੋਂ ਵੱਧ ਠੰਡ ਕਦੋਂ ਹੁੰਦੀ ਹੈ?

    • (1)ਪੋਹ
    • (2)ਵੈਸਾਖ
    • (3)ਚੇਤ
    • (4)ਜੇਠ
    Show answer
    Answer: (1) ਪੋਹ
  18. Q18. ਕਿਸੇ ਹੋਰ ਦੇ ਕਥਨ (Quotation) ਨੂੰ ਦਰਸਾਉਂਦਾ ਵਿਸ਼ਰਾਮ ਚਿੰਨ੍ਹ ਹੈ?

    • (1)ਪ੍ਰਸ਼ਨ ਚਿੰਨ੍ਹ
    • (2)ਡੰਡੀ
    • (3)ਡੈਸ਼
    • (4)ਪੁੱਠੇ ਕਾਮੇ
    Show answer
    Answer: (4) ਪੁੱਠੇ ਕਾਮੇ
  19. Q19. ‘ਅਦਾਲਤਾਂ ਵਿਚ ਜਾ ਕੇ ਵੀ ______ ਮਿਲਣਾ ਬੜਾ ਔਖਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ

    • (1)ਜੱਜ
    • (2)ਇਨਸਾਫ਼
    • (3)ਵਕੀਲ
    • (4)ਇਨਸਾਨ
    Show answer
    Answer: (2) ਇਨਸਾਫ਼
  20. Q20. ‘ਤੈਰਾਕ’ ਸ਼ਬਦ ਵਿਚ ਪਿਛੇਤਰ ਹੈ

    • (1)ਆਕ
    • (2)ਅਕ
    • (3)ਤੈਰ
    • (4)ਰਾਕ
    Show answer
    Answer: (1) ਆਕ
  21. Q21. “ਲਹੂ ਚਿੱਟਾ ਹੋਣਾ” ਮੁਹਾਵਰੇ ਦਾ ਅਰਥ ਹੈ

    • (1)ਮਿਹਨਤ ਕਰਨੀ
    • (2)ਲਹੂ-ਲਹੂ ਹੋਣਾ
    • (3)ਰੰਗ ਬਦਲਣਾ
    • (4)ਪਿਆਰ ਮੁੱਕਣਾ
    Show answer
    Answer: (4) ਪਿਆਰ ਮੁੱਕਣਾ
  22. Q22. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਕਰਾਮਾਤ’ ਦਾ ਸਹੀ ਅਰਥ ਹੈ?

    • (1)ਅਵਿਸ਼ਕਾਰ
    • (2)ਕੰਮ ਨੂੰ ਮਾਤ
    • (3)ਚਮਤਕਾਰ
    • (4)ਕੁਦਰਤ
    Show answer
    Answer: (3) ਚਮਤਕਾਰ
  23. Q23. ਹੇਠ ਲਿਖੇ ਸ਼ਬਦਾਂ ਵਿਚ ‘ਅਧਿਆਤਮਕ ਅਵਸਥਾ’ ਦਾ ਸਹੀ ਅਰਥ ਹੈ

    • (1)ਮੌਜੂਦਾ ਦਿਨ
    • (2)ਵਰਤਮਾਨ ਅਵਸਥਾ
    • (3)ਗਮੀ ਦੀ ਅਵਸਥਾ
    • (4)ਰੱਬ ਨਾਲ ਜੁੜਨਾ
    Show answer
    Answer: (4) ਰੱਬ ਨਾਲ ਜੁੜਨਾ
  24. Q24. ‘ਉੱਠ ਨਾ ਸਕਾਂ ਫਿਟੇ ਮੂੰਹ ਗੋਡਿਆਂ ਦਾ’ ਅਖਾਣ ਦਾ ਅਰਥ ਹੈ

    • (1)ਗੋਡਿਆਂ ’ਚ ਦਰਦ ਕਾਰਨ ਉੱਠ ਨਾ ਸਕਣਾ।
    • (2)ਗੋਡੇ ’ਤੇ ਸੱਟ ਲੱਗਣੀ।
    • (3)ਸਵੇਰੇ ਉੱਠਦੇ ਹੋਏ ਮੂੰਹ ’ਤੇ ਗੋਡਾ ਵੱਜਣਾ।
    • (4)ਕੰਮ ਆਪ ਤੋਂ ਨਾ ਹੋਣਾ, ਦੋਸ਼ ਦੂਜਿਆਂ ਨੂੰ ਦੇਣਾ।
    Show answer
    Answer: (4) ਕੰਮ ਆਪ ਤੋਂ ਨਾ ਹੋਣਾ, ਦੋਸ਼ ਦੂਜਿਆਂ ਨੂੰ ਦੇਣਾ।
  25. Q25. “ਨੱਕ ਰੱਖਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ

    • (1)ਬੱਚੇ ਨੇ ਕਲਾਸ ਵਿਚ ਅਵਲ ਆਕੇ ਮਾਪਿਆਂ ਦੀ ਨੱਕ ਰੱਖ ਲਈ।
    • (2)ਝੂਠ ਬੋਲਣ ਨਾਲ ਅਕਸਰ ਨੱਕ ਰੱਖੀ ਜਾਂਦੀ ਹੈ।
    • (3)ਚੋਰ ਚੋਰੀ ਕਰਕੇ ਸਮਾਜ ਵਿਚ ਨੱਕ ਰੱਖ ਲੈਂਦਾ ਹੈ।
    • (4)ਥਾਂ ਥਾਂ ਭਟਕਣਾ ਨੱਕ ਰੱਖਣ ਦੇ ਬਰਾਬਰ ਹੈ।
    Show answer
    Answer: (1) ਬੱਚੇ ਨੇ ਕਲਾਸ ਵਿਚ ਅਵਲ ਆਕੇ ਮਾਪਿਆਂ ਦੀ ਨੱਕ ਰੱਖ ਲਈ।
  26. Q26. ਕਿਹੜਾ ਸ਼ਬਦ ਅਸ਼ੁੱਧ ਹੈ?

    • (1)ਵੱਡਾ
    • (2)ਮਸ਼ਹੂਰ
    • (3)ਈਸਤਰੀ
    • (4)ਥਕਾਵਟ
    Show answer
    Answer: (3) ਈਸਤਰੀ
  27. Q27. Weekly ਪੱਤਰ ਨੂੰ ਪੰਜਾਬੀ ਵਿਚ ਕਹਿੰਦੇ ਹਨ:-

    • (1)ਤ੍ਰੈਮਾਸਿਕ
    • (2)ਰੋਜ਼ਾਨਾ
    • (3)ਮਹੀਨਾਵਾਰ
    • (4)ਸਪਤਾਹਿਕ
    Show answer
    Answer: (4) ਸਪਤਾਹਿਕ
  28. Q28. ‘ਸਚਿੱਤਰ’ ਸ਼ਬਦ ਵਿਚ ਅਗੇਤਰ ਹੈ:-

    • (1)ਸਚ
    • (2)ਸਚਿ
    • (3)ਤਰ
    • (4)ਸ
    Show answer
    Answer: (4) ਸ
  29. Q29. ‘Fiction’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਮਹਾਂ-ਕਾਵਿ
    • (2)ਨਾਟਕ
    • (3)ਗਲਪ
    • (4)ਕਵਿਤਾ
    Show answer
    Answer: (3) ਗਲਪ
  30. Q30. “ਧੀਆਂ” ਸ਼ਬਦ ਦਾ ਇਕਵਚਨ ਹੈ:-

    • (1)ਕੁੜੀ
    • (2)ਧੀ
    • (3)ਔਰਤ
    • (4)ਤੀਮੀ
    Show answer
    Answer: (2) ਧੀ
  31. Q31. ‘ਜੀਵਨੀ’ ਸ਼ਬਦ ਨਾਲ ਕਿਹੜਾ ਅਗੇਤਰ ਲਾਇਆ ਜਾ ਸਕਦਾ ਹੈ:-

    • (1)ਅਣ
    • (2)ਸਵੈ
    • (3)ਨਾ
    • (4)ਪਰ
    Show answer
    Answer: (2) ਸਵੈ
  32. Q32. ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:-

    • (1)ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ, ਤੇ, ਵਧੀਆ ਨੌਕਰੀ, ਦਾ ਹੱਕਦਾਰ ਹੁੰਦਾ ਹੈ।
    • (2)ਪੜ੍ਹਿਆ-ਲਿਖਿਆ ਇਨਸਾਨ। ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ, ਹੱਕਦਾਰ ਹੁੰਦਾ ਹੈ।
    • (3)ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ।
    • (4)ਪੜ੍ਹਿਆ-ਲਿਖਿਆ ਇਨਸਾਨ ਇੱਜਤ ਸ਼ੋਹਰਤ ਤੇ, ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ।
    Show answer
    Answer: (3) ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ।
  33. Q33. ‘ਕਵੀ ਕਵਿਤਾ ਲਿਖ ਰਿਹਾ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ:-

    • (1)ਕਵੀਆਂ ਨੇ ਕਵਿਤਾ ਲਿਖੀ
    • (2)ਕਵੀ ਨੇ ਕਵਿਤਾ ਲਿਖੀ
    • (3)ਕਵੀ ਕਵਿਤਾਵਾਂ ਲਿਖ ਰਹੇ ਹਨ
    • (4)ਕਵੀ ਕਵਿਤਾ ਲਿਖ ਰਹੇ ਹਨ
    Show answer
    Answer: (3) ਕਵੀ ਕਵਿਤਾਵਾਂ ਲਿਖ ਰਹੇ ਹਨ
  34. Q34. ਕਿਹੜਾ ਸ਼ਬਦ ਸ਼ੁੱਧ ਨਹੀਂ ਹੈ:-

    • (1)ਸੋਹਣਾ
    • (2)ਕਮਜ਼ੋਰ
    • (3)ਬੇਰੰਗ
    • (4)ਨਾਮਿਸਾਲ
    Show answer
    Answer: (4) ਨਾਮਿਸਾਲ
  35. Q35. ‘God’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ:-

    • (1)ਪ੍ਰਮਾਤਮਾ
    • (2)ਈਸ਼ਵਰ
    • (3)ਗੁਰੂ
    • (4)ਅਕਾਲਪੁਰਖ
    Show answer
    Answer: (3) ਗੁਰੂ
  36. Q36. “ਅਹੰਕਾਰ” ਦਾ ਸਮਾਨਾਰਥਕ ਸ਼ਬਦ ਹੈ:-

    • (1)ਭਰਮ
    • (2)ਮਾਇਆ
    • (3)ਸਿਆਣਪ
    • (4)ਹਉਮੈਂ
    Show answer
    Answer: (4) ਹਉਮੈਂ
  37. Q37. ‘ਮਲਵਈ’ ਵਿਚ ਪਿਛੇਤਰ ਹੈ:-

    • (1)ਵਈ
    • (2)ਆਈ
    • (3)ਅਈ
    • (4)ਲਵਈ
    Show answer
    Answer: (3) ਅਈ
  38. Q38. ਛੁੱਟ ਮਰੋੜੀ (‘) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ?

    • (1)ਗੁੱਸੇ ’ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ।
    • (2)ਗੁੱਸੇ ‘ਚ’ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ।
    • (3)ਗੁੱਸੇ ਚ’ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ।
    • (4)ਗੁੱਸੇ’ ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ।
    Show answer
    Answer: (1) ਗੁੱਸੇ ’ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ।
  39. Q39. ਬਰੈਕਟ ( ) ਵਾਲਾ ਕਿਹੜਾ ਵਾਕ ਸ਼ੁੱਧ ਹੈ?

    • (1)(ਪੀਐਚ.ਡੀ.) (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ।
    • (2)ਪੀਐਚ.ਡੀ. (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ।
    • (3)ਪੀਐਚ.ਡੀ. Doctorate of Philosophy ਕਰਨ ਉਪਰੰਤ ਮਨੁੱਖ (ਡਾਕਟਰ) ਬਣ ਜਾਂਦਾ ਹੈ।
    • (4)(ਪੀਐਚ.ਡੀ.) Doctorate of Philosophy ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ।
    Show answer
    Answer: (2) ਪੀਐਚ.ਡੀ. (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ।
  40. Q40. ‘ਕੁੱਕੜ’ ਸ਼ਬਦ ਦਾ ਇਸਤਰੀ ਲਿੰਗ ਹੈ:-

    • (1)ਕੁੱਕੜੇ
    • (2)ਕੁੱਕੜਾਂ
    • (3)ਕੁੱਕੜੀ
    • (4)ਕੁੱਕੜੀਆਂ
    Show answer
    Answer: (3) ਕੁੱਕੜੀ
  41. Q41. ‘ਮਾਰ ਖਾ ਕੇ ਸੁਧਰਨ ਵਾਲੇ ਮੂਰਖ, ਗੱਲਾਬਾਤਾਂ ਨਾਲ ਨਹੀਂ ਸੁਧਰਦੇ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-

    • (1)ਇਕ ਪੰਥ ਦੋ ਕਾਜ।
    • (2)ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।
    • (3)ਇਕ ਚੁੱਪ ਸੌ ਸੁੱਖ।
    • (4)ਇਕ ਹਥ ਨਾਲ ਤਾਲੀ ਨਹੀਂ ਵੱਜਦੀ।
    Show answer
    Answer: (2) ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।
  42. Q42. ‘ਉਹ ਮਨੁੱਖ ਜਿਹੜਾ ਆਪਣੀ ਮਨ ਮਰਜ਼ੀ ਕਰੇ’ ਲਈ ਕੋਈ ਇਕ ਸ਼ਬਦ ਚੁਣੋ:-

    • (1)ਹਾਜ਼ਰ ਜਵਾਬੀ
    • (2)ਗੁਰਮੁਖ
    • (3)ਸਿਆਣਾ
    • (4)ਮਨਮੁਖ
    Show answer
    Answer: (4) ਮਨਮੁਖ
  43. Q43. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-

    • (1)ਬੱਚੇ ਬੜੇ ਮਾਸੂਮ ਹੁੰਦੇ ਹਨ।
    • (2)ਲਾਇਬ੍ਰੇਰੀ ’ਚੋਂ ਕਿਤਾਬ ਲੈ ਲਓ।
    • (3)ਹਰਮੀਤ ਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਦਾ।
    • (4)ਰੱਬ ਸਾਰਿਆਂ ਦੀ ਸੁਣਦਾ ਹੈ।
    Show answer
    Answer: (3) ਹਰਮੀਤ ਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਦਾ।
  44. Q44. ‘ਵਿਸਮਿਕ ਚਿੰਨ੍ਹ’ ਦੀ ਵਰਤੋਂ ਕਦੋਂ ਕੀਤੀ ਜਾ ਸਕਦੀ ਹੈ?

    • (1)ਬਿਨੈ ਕਰਨ ਲਈ
    • (2)ਦੋ ਵਾਕਾਂ ਨੂੰ ਜੋੜਨ ਲਈ
    • (3)ਹੈਰਾਨੀ ਪ੍ਰਗਟ ਕਰਨ ਲਈ
    • (4)ਪ੍ਰਸ਼ਨ ਪੁਛਣ ਲਈ
    Show answer
    Answer: (3) ਹੈਰਾਨੀ ਪ੍ਰਗਟ ਕਰਨ ਲਈ
  45. Q45. ਕਿਹੜਾ ਸ਼ਬਦਜੋੜ ਸ਼ੁੱਧ ਹੈ:-

    • (1)ਮਿਥਿਹਾਸ
    • (2)ਮਿਥੀਹਾਸ
    • (3)ਮਿਤਿਹਾਸ
    • (4)ਮਿਥੇਹਾਸ
    Show answer
    Answer: (1) ਮਿਥਿਹਾਸ
  46. Q46. ‘ਖੱਤਰੀ’ ਸ਼ਬਦ ਦਾ ਇਸਤਰੀ ਲਿੰਗ ਹੈ:-

    • (1)ਖਤਰਾਇਣ
    • (2)ਖਤਰਾਣੀਆਂ
    • (3)ਖਤਰੀਆਂ
    • (4)ਖਤਰਾਣੀ
    Show answer
    Answer: (4) ਖਤਰਾਣੀ
  47. Q47. ਵੀਰਵਾਰ ਤੇ ਸ਼ਨਿੱਚਰਵਾਰ ਵਿਚਕਾਰ ਕਿਹੜਾ ਦਿਨ ਆਉਂਦਾ ਹੈ?

    • (1)ਸ਼ੁੱਕਰਵਾਰ
    • (2)ਬੁੱਧਵਾਰ
    • (3)ਸੋਮਵਾਰ
    • (4)ਐਤਵਾਰ
    Show answer
    Answer: (1) ਸ਼ੁੱਕਰਵਾਰ
  48. Q48. ‘ਸੁਖਜੀਤ ਸਾਰੇ ਸਵਾਲਾਂ ਦੇ ਉੱਤਰ ਨਹੀਂ ਦੇ ਸਕਿਆ, ਕਿਉਂਕਿ ਪੇਪਰ ਦਾ ਸਮਾਂ ਸਮਾਪਤ ਹੋ ਗਿਆ ਸੀ।’ ਵਾਕ ਹੈ:-

    • (1)ਹਾਂ ਵਾਚਕ ਵਾਕ
    • (2)ਮਿਸ਼ਰਤ ਵਾਕ
    • (3)ਬਿਨੈਵਾਚਕ ਵਾਕ
    • (4)ਵਿਸਮਿਕ ਵਾਕ
    Show answer
    Answer: (2) ਮਿਸ਼ਰਤ ਵਾਕ
  49. Q49. ‘ਇਨਸਾਨ ਨੂੰ ______ ਦੀ ਕਮਾਈ ਚੰਗੀ ਤਾਂ ਲਗਦੀ ਹੈ ਪਰ ਉਹ ਕਿਸੇ ਚੰਗੇ ਕੰਮ ਨਹੀਂ ਆਉਂਦੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-

    • (1)ਆਰਾਮ
    • (2)ਮੁਫਤ
    • (3)ਮਿਹਨਤ
    • (4)ਹਰਾਮ
    Show answer
    Answer: (4) ਹਰਾਮ
  50. Q50. ਪੈਂਤੀ ਅੱਖਰੀ ਦਾ ਅਰਥ ਹੈ:-

    • (1)ਉਰਦੂ ਵਰਣਮਾਲਾ
    • (2)ਹਿੰਦੀ ਵਰਣਮਾਲਾ
    • (3)ਅੰਗ੍ਰੇਜ਼ੀ ਵਰਣਮਾਲਾ
    • (4)ਪੰਜਾਬੀ ਵਰਣਮਾਲਾ
    Show answer
    Answer: (4) ਪੰਜਾਬੀ ਵਰਣਮਾਲਾ

Answer key

Question numbers match the printed paper.

1 – 32 – 33 – 44 – 35 – 36 – 17 – 28 – 49 – 110 – 211 – 312 – 113 – 314 – 315 – 216 – 117 – 118 – 419 – 220 – 121 – 422 – 323 – 424 – 425 – 126 – 327 – 428 – 429 – 330 – 231 – 232 – 333 – 334 – 435 – 336 – 437 – 338 – 139 – 240 – 341 – 242 – 443 – 344 – 345 – 146 – 447 – 148 – 249 – 450 – 4