Punjab Police SI Qualifying Punjabi Paper · 21 June 2023 (Shift 2) — Question Paper with Answer Key

This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 50 questions with answers

  1. Q1. ਛਿਮਾਹੀ ਤੋਂ ਕੀ ਭਾਵ ਹੈ?

    • (1)8 ਮਹੀਨੇ
    • (2)4 ਮਹੀਨੇ
    • (3)12 ਮਹੀਨੇ
    • (4)6 ਮਹੀਨੇ
    Show answer
    Answer: (4) 6 ਮਹੀਨੇ
  2. Q2. ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ’ ਅਖਾਣ ਦਾ ਅਰਥ ਹੈ

    • (1)ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।
    • (2)ਵਿਆਹ ਵਾਲੇ ਮੁੰਡੇ ਨੂੰ ਸੱਦਣਾ।
    • (3)ਲਾੜੇ ਦੀ ਤਾਈ ਦਾ ਵਿਆਹ ’ਚ ਆਉਣਾ।
    • (4)ਤਾਈ ਦਾ ਗੁੱਸੇ ’ਚ ਗੱਲ ਨਾ ਕਰਨਾ।
    Show answer
    Answer: (1) ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।
  3. Q3. ‘kettle’ ਸ਼ਬਦ ਦਾ ਪੰਜਾਬੀ ਅਨੁਵਾਦ ਹੈ

    • (1)ਗਲਾਸ
    • (2)ਕੇਤਲੀ
    • (3)ਘੜਾ
    • (4)ਕੱਟਣਾ
    Show answer
    Answer: (2) ਕੇਤਲੀ
  4. Q4. “ਵਹਿਮ” ਦਾ ਸਮਾਨਾਰਥਕ ਸ਼ਬਦ ਹੈ

    • (1)ਭੁਲੇਖਾ
    • (2)ਕਰਮ
    • (3)ਵਹਿਣਾ
    • (4)ਵੱਸਣਾ
    Show answer
    Answer: (1) ਭੁਲੇਖਾ
  5. Q5. ਕਿਹੜਾ ਸ਼ਬਦਜੋੜ ਸ਼ੁੱਧ ਹੈ

    • (1)ਸ਼ੈਹਰ
    • (2)ਐਹਮ
    • (3)ਵੇਹੜਾ
    • (4)ਮਿਹਨਤ
    Show answer
    Answer: (4) ਮਿਹਨਤ
  6. Q6. ‘ਗਿਆਨਣ’ ਸ਼ਬਦ ਦਾ ਪੁਲਿੰਗ ਹੈ

    • (1)ਗਿਆਨ
    • (2)ਗੀਆਨ
    • (3)ਗਿਆਨੀ
    • (4)ਗਿਆਨੂ
    Show answer
    Answer: (3) ਗਿਆਨੀ
  7. Q7. ‘ਨਾਂਹ-ਵਾਚਕ ਵਾਕ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?

    • (1)ਗੱਲ ਮੁਕਾਉਣ ਲਈ
    • (2)ਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈ
    • (3)ਅਚੰਭਿਤ ਹੋਣ ਲਈ
    • (4)ਦੋ ਵਾਕਾਂ ਨੂੰ ਜੋੜਨ ਲਈ
    Show answer
    Answer: (2) ਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈ
  8. Q8. ‘ਖ਼ਤਰਨਾਕ’ ਸ਼ਬਦ ਵਿਚ ਪਿਛੇਤਰ ਹੈ

    • (1)ਖ਼ਤ
    • (2)ਨਾਅਕ
    • (3)ਨਾਕ
    • (4)ਆਕ
    Show answer
    Answer: (3) ਨਾਕ
  9. Q9. ਦਹਾਕੇ ਤੋਂ ਕੀ ਭਾਵ ਹੈ?

    • (1)10 ਹਫਤੇ
    • (2)10 ਮਹੀਨੇ
    • (3)10 ਸਾਲ
    • (4)10 ਦਿਨ
    Show answer
    Answer: (3) 10 ਸਾਲ
  10. Q10. “ਅੰਨ੍ਹਿਆਂ ’ਚ ਕਾਣਾ ਰਾਜਾ” ਅਖਾਣ ਦਾ ਅਰਥ ਹੈ

    • (1)ਅੰਨ੍ਹਿਆਂ ਦੀ ਮਦਦ ਕਰਨੀ।
    • (2)ਬੁਲੰਦੀਆਂ ਨੂੰ ਛੁਹਣਾ।
    • (3)ਰਾਜੇ ਦਾ ਕਾਣਾ ਹੋਣਾ।
    • (4)ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।
    Show answer
    Answer: (4) ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।
  11. Q11. “ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ” ਲਈ ਕੋਈ ਇਕ ਸ਼ਬਦ ਚੁਣੋ

    • (1)ਕੁਸ਼ਤੀ
    • (2)ਅਖਾੜਾ
    • (3)ਸਕੂਲ
    • (4)ਜਿਮ
    Show answer
    Answer: (2) ਅਖਾੜਾ
  12. Q12. ਅਪ੍ਰੈਲ ਤੋਂ ਪਹਿਲਾਂ ਕਿਹੜਾ ਮਹੀਨਾ ਆਉਂਦਾ ਹੈ?

    • (1)ਅਕਤੂਬਰ
    • (2)ਜੁਲਾਈ
    • (3)ਮਾਰਚ
    • (4)ਅਗਸਤ
    Show answer
    Answer: (3) ਮਾਰਚ
  13. Q13. ਕਿਹੜਾ ਸ਼ਬਦ ਅਸ਼ੁੱਧ ਨਹੀਂ ਹੈ?

    • (1)ਲਾਬ
    • (2)ਕ੍ਰਿਸ਼ਨ
    • (3)ਰਾਨੀ
    • (4)ਚੰਘਾ
    Show answer
    Answer: (2) ਕ੍ਰਿਸ਼ਨ
  14. Q14. ਦੁਬਿੰਦੀ (:) ਦੀ ਸਹੀ ਵਰਤੋਂ ਵਾਲਾ ਵਾਕ ਹੈ?

    • (1)ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ।
    • (2)ਚੰਗਾ ਇਨਸਾਨ ਬਣਨ ਲਈ: ਤਿੰਨ ਚੀਜ਼ਾਂ ਜ਼ਰੂਰੀ ਹਨ ਸਬਰ, ਸੰਤੋਖ ਤੇ ਮਿਹਨਤ।
    • (3)ਚੰਗਾ ਇਨਸਾਨ: ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ।
    • (4)ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ: ਸੰਤੋਖ: ਮਿਹਨਤ।
    Show answer
    Answer: (1) ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ।
  15. Q15. ‘ਕੰਘੇ ਦੀ ਵਰਤੋਂ ______ ਕੀਤੀ ਜਾਂਦੀ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ

    • (1)ਕਾਰ ਚਲਾਉਣ ਲਈ
    • (2)ਸਬਜ਼ੀਆਂ ਕੱਟਣ ਲਈ
    • (3)ਦੁਸ਼ਮਣ ਨਾਲ ਲੜਨ ਲਈ
    • (4)ਕੇਸ ਵਾਹੁਣ ਲਈ
    Show answer
    Answer: (4) ਕੇਸ ਵਾਹੁਣ ਲਈ
  16. Q16. ‘ਪੂਰਨਮਾਸ਼ੀ’ ਦਾ ਸੰਬੰਧ ਕਿਸ ਨਾਲ ਹੈ?

    • (1)ਸੂਰਜ ਨਾਲ
    • (2)ਪਲੈਟੋ ਨਾਲ
    • (3)ਚੰਨ ਨਾਲ
    • (4)ਜੁਪੀਟਰ ਨਾਲ
    Show answer
    Answer: (3) ਚੰਨ ਨਾਲ
  17. Q17. ‘ਲਾਪਰਵਾਹ’ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?

    • (1)ਲਾਪ
    • (2)ਲ
    • (3)ਲਾਪਰ
    • (4)ਲਾ
    Show answer
    Answer: (4) ਲਾ
  18. Q18. ‘Modern’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ

    • (1)ਅਜੋਕਾ
    • (2)ਮੌਜੂਦਾ
    • (3)ਪੁਰਾਣਾ
    • (4)ਆਧੁਨਿਕ
    Show answer
    Answer: (3) ਪੁਰਾਣਾ
  19. Q19. “ਰੱਬ ਦੀ ਹੋਂਦ ਨੂੰ ਮੰਨਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ

    • (1)ਆਸ਼ਕ
    • (2)ਨਾਸਤਕ
    • (3)ਖੋਜੀ
    • (4)ਆਸਤਕ
    Show answer
    Answer: (4) ਆਸਤਕ
  20. Q20. “ਪ੍ਰਸੰਨਤਾ” ਦਾ ਸਮਾਨਾਰਥਕ ਨਹੀਂ ਹੈ

    • (1)ਨਿਰਮਲਤਾ
    • (2)ਪ੍ਰਸੰਨ
    • (3)ਅਨੰਦ
    • (4)ਖੁਸ਼ੀ
    Show answer
    Answer: (1) ਨਿਰਮਲਤਾ
  21. Q21. ‘ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਕੰਮ ਵੀ ਹੋ ਜਾਵੇ ਤੇ ਨੁਕਸਾਨ ਵੀ ਨਾ ਹੋਵੇ।’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ

    • (1)ਸੌ ਸੁਨਿਆਰ ਦੀ, ਇਕ ਲੁਹਾਰ ਦੀ।
    • (2)ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।
    • (3)ਹੋਣੀ ਹਾਰ ਮਿਟਾਵੇ ਕੌਣ।
    • (4)ਸਾਈਆਂ ਕਿਤੇ, ਵਧਾਈਆਂ ਕਿਤੇ।
    Show answer
    Answer: (2) ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।
  22. Q22. “ਹੱਥ ਪੀਲੇ ਕਰਨਾ” ਮੁਹਾਵਰੇ ਦਾ ਅਰਥ ਹੈ

    • (1)ਮਹਿੰਦੀ ਲਗਾਉਣਾ
    • (2)ਹੋਲੀ ਖੇਡਣਾ
    • (3)ਕੁੜੀ ਦਾ ਵਿਆਹ ਕਰਨਾ
    • (4)ਘਰੋਂ ਦੂਰ ਜਾਣਾ
    Show answer
    Answer: (3) ਕੁੜੀ ਦਾ ਵਿਆਹ ਕਰਨਾ
  23. Q23. ‘ਮੁੰਡੇ ਖੇਡ ਕੇ ਘਰ ਜਾ ਰਹੇ ਹਨ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ

    • (1)ਮੁੰਡਾ ਖੇਡ ਕੇ ਘਰ ਜਾ ਰਹੇ ਹਨ।
    • (2)ਮੁੰਡਿਆਂ ਖੇਡ ਕੇ ਘਰ ਜਾ ਰਹੇ ਹੈ।
    • (3)ਮੁੰਡੇ ਖੇਡ ਕੇ ਘਰ ਜਾ ਰਿਹਾ ਹੈ।
    • (4)ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।
    Show answer
    Answer: (4) ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।
  24. Q24. ‘ਬੋਲੀ ਦਾ ਸੰਬੰਧ ______ ਨਾਲ ਹੁੰਦਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ

    • (1)ਜਾਨਵਰ
    • (2)ਮਨੁੱਖ
    • (3)ਸ਼ਹਿਰ
    • (4)ਮੋਬਾਈਲ
    Show answer
    Answer: (2) ਮਨੁੱਖ
  25. Q25. ‘ਅਸੀਂ ਖਾਣਾ ਖਾ ਲਿਆ ਹੈ।’ ਵਾਕ ਹੈ

    • (1)ਸੰਜੁਕਤ ਵਾਕ
    • (2)ਵਿਸਮਿਕ ਵਾਕ
    • (3)ਸਾਧਾਰਨ ਵਾਕ
    • (4)ਪ੍ਰਸ਼ਨਵਾਚਕ ਵਾਕ
    Show answer
    Answer: (3) ਸਾਧਾਰਨ ਵਾਕ
  26. Q26. “ਚਿੱਕੜ ਸੁੱਟਣਾ” ਮੁਹਾਵਰੇ ਦਾ ਅਰਥ ਹੈ:-

    • (1)ਕੱਪੜੇ ਗੰਦੇ ਕਰਨੇ
    • (2)ਲੜਾਈ ਕਰਨਾ
    • (3)ਬਦਨਾਮੀ ਕਰਨੀ
    • (4)ਵਡਿਆਈ ਕਰਨੀ
    Show answer
    Answer: (3) ਬਦਨਾਮੀ ਕਰਨੀ
  27. Q27. “ਨੇਕੀ” ਦਾ ਵਿਰੋਧੀ ਸ਼ਬਦ ਹੈ:-

    • (1)ਚੰਗਾ
    • (2)ਪਾਪ
    • (3)ਮਦਦ
    • (4)ਹਾਰ
    Show answer
    Answer: (2) ਪਾਪ
  28. Q28. ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-

    • (1)ਮੈਂ ਥਾਡੀ ਬੋਤ ਉਡੀਕ ਕੀਤੀ।
    • (2)ਮੈਂ ਤੁਹਾਡੀ ਬਹੁਤ ਉਡੀਕ ਕੀਤੀ।
    • (3)ਮੈਂ ਤੁਆਡੀ ਬਹੁਤ ਅਡੀਕ ਕੀਤੀ।
    • (4)ਮੈਂ ਤੁਹਾਦੀ ਬੋਹਤ ਉਡੀਕ ਕੀਤੀ।
    Show answer
    Answer: (2) ਮੈਂ ਤੁਹਾਡੀ ਬਹੁਤ ਉਡੀਕ ਕੀਤੀ।
  29. Q29. ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ?

    • (1)ਗੁਰੂ “ਨਾਨਕ” ਸਾਹਿਬ ਨੇ ਕਿਹਾ ਹੈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
    • (2)ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
    • (3)“ਗੁਰੂ ਨਾਨਕ ਸਾਹਿਬ ਨੇ ਕਿਹਾ ਹੈ” ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
    • (4)“ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ” ਜਿਤੁ ਜੰਮਹਿ ਰਾਜਾਨ॥”
    Show answer
    Answer: (2) ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
  30. Q30. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ:-

    • (1)ਮਹਾਂਪੁਰਖ
    • (2)ਸਾਲੇਹਾਰ
    • (3)ਲੋੜਵੰਦ
    • (4)ਸ਼ਰਮੀਲਾ
    Show answer
    Answer: (1) ਮਹਾਂਪੁਰਖ
  31. Q31. ‘Jeweller’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਜੌਹਰੀ
    • (2)ਸੋਨਾ
    • (3)ਜਵਾਹਰ
    • (4)ਚਾਂਦੀ
    Show answer
    Answer: (1) ਜੌਹਰੀ
  32. Q32. “ਮਾਤਾ” ਸ਼ਬਦ ਦਾ ਬਹੁਵਚਨ ਹੈ:-

    • (1)ਮਾਤਾਂ
    • (2)ਮਾਤਾਵਾਂ
    • (3)ਮਾਤਵਾਂ
    • (4)ਮਤਾਵਾਂ
    Show answer
    Answer: (2) ਮਾਤਾਵਾਂ
  33. Q33. “ਉਹ ਜ਼ਮੀਨ ਜਿੱਥੇ ਕੁਝ ਉਗਾਇਆ ਨਾ ਜਾ ਸਕੇ” ਲਈ ਕੋਈ ਇਕ ਸ਼ਬਦ ਚੁਣੋ:-

    • (1)ਫ਼ਰਸ਼
    • (2)ਸੜਕ
    • (3)ਉਪਜਾਊ
    • (4)ਬੰਜਰ
    Show answer
    Answer: (4) ਬੰਜਰ
  34. Q34. ਇਸ (-) ਵਿਸ਼ਰਾਮ ਚਿੰਨ੍ਹ ਨੂੰ ਕਹਿੰਦੇ ਹਨ-

    • (1)ਪ੍ਰਸ਼ਨ ਚਿੰਨ੍ਹ
    • (2)ਡੈਸ਼
    • (3)ਵਿਸਮਿਕ ਚਿੰਨ੍ਹ
    • (4)ਬਿੰਦੀ
    Show answer
    Answer: (2) ਡੈਸ਼
  35. Q35. “ਸਹੇਲੀਆਂ” ਸ਼ਬਦ ਦਾ ਇਕਵਚਨ ਹੈ:-

    • (1)ਸਹੇਲੀਆ
    • (2)ਸਹੇਲੜੀ
    • (3)ਸਹੇਲਿਆ
    • (4)ਸਹੇਲੀ
    Show answer
    Answer: (4) ਸਹੇਲੀ
  36. Q36. ‘ਬੇਨਤੀ ਕੀਤੀ ਜਾਂਦੀ ਹੈ, ਸ਼ੋਰ ਨਾ ਪਾਓ।’ ਵਾਕ ਹੈ:-

    • (1)ਹਾਂ-ਵਾਚਕ ਵਾਕ
    • (2)ਬਿਨੈਵਾਚਕ
    • (3)ਪ੍ਰਸ਼ਨਵਾਚਕ
    • (4)ਸੰਯੁਕਤ
    Show answer
    Answer: (2) ਬਿਨੈਵਾਚਕ
  37. Q37. ‘ਗੁਣਕਾਰੀ’ ਸ਼ਬਦ ਵਿਚ ਪਿਛੇਤਰ ਹੈ:-

    • (1)ਆਰੀ
    • (2)ਕਾਰੀ
    • (3)ਗੁਣ
    • (4)ਕਾਅਰੀ
    Show answer
    Answer: (2) ਕਾਰੀ
  38. Q38. “ਇਮਾਨਦਾਰ” ਦਾ ਵਿਰੋਧੀ ਸ਼ਬਦ ਹੈ:-

    • (1)ਸਮਝਦਾਰ
    • (2)ਰੋਹਬਦਾਰ
    • (3)ਵਜ਼ਨਦਾਰ
    • (4)ਬੇਈਮਾਨ
    Show answer
    Answer: (4) ਬੇਈਮਾਨ
  39. Q39. “ਆਪਣੇ ਮੂੰਹ ਮੀਆਂ ਮਿੱਠੂ ਬਣਨਾ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ:-

    • (1)ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
    • (2)ਭੋਂਕਦਾ ਹੋਇਆ ਕੁੱਤਾ ਆਪਣੇ ਮੂੰਹ ਮੀਆਂ ਮਿੱਠੂ ਹੁੰਦਾ ਹੈ।
    • (3)ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲਾ ਬੰਦਾ ਬਹੁਤ ਸਮਝਦਾਰ ਹੁੰਦਾ ਹੈ।
    • (4)ਬੱਚਿਆਂ ਦੀ ਨਜ਼ਰ ਵਿਚ ਮਾਂ-ਪਿਓ ਆਪਣੇ ਮੂੰਹ ਮੀਆਂ ਮਿੱਠੂ ਹੁੰਦੇ ਹਨ।
    Show answer
    Answer: (1) ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
  40. Q40. ਕਿਹੜਾ ਸ਼ਬਦ ਸ਼ੁੱਧ ਹੈ:-

    • (1)ਅਹੀਂ
    • (2)ਕਰੇਂਦਾ
    • (3)ਪੈਹੇ
    • (4)ਤੁਹਾਡਾ
    Show answer
    Answer: (4) ਤੁਹਾਡਾ
  41. Q41. ਹੇਠ ਲਿਖਿਆਂ ’ਚੋਂ ‘ਪੁੱਠੇ ਕਾਮੇ’ ਦੀ ਚੋਣ ਕਰੋ।

    • (1)‘
    • (2)“ ”
    • (3);
    • (4)-
    Show answer
    Answer: (2) “ ”
  42. Q42. ‘Customer’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਮਾਲਕ
    • (2)ਦੁਕਾਨਦਾਰ
    • (3)ਗਾਹਕ
    • (4)ਕਰਜ਼
    Show answer
    Answer: (3) ਗਾਹਕ
  43. Q43. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-

    • (1)ਵਾਤਾਵਰਣ ਦੀ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ।
    • (2)ਸੈਰ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
    • (3)ਗਰਮੀਆਂ ਵਿਚ ਵੱਧ ਪਾਣੀ ਪੀਣਾ ਚਾਹਿਦਾ ਹੈ।
    • (4)ਪੜ੍ਹ-ਲਿਖ ਕੇ ਮਨਖ ਕਾਮਆਬ ਨੀ ਹੋ ਸਕਦਾ।
    Show answer
    Answer: (4) ਪੜ੍ਹ-ਲਿਖ ਕੇ ਮਨਖ ਕਾਮਆਬ ਨੀ ਹੋ ਸਕਦਾ।
  44. Q44. “ਜੋੜੀ” ਸ਼ਬਦ ਦਾ ਬਹੁਵਚਨ ਹੈ:-

    • (1)ਜੋੜ
    • (2)ਜੋੜੀਆਂ
    • (3)ਜੋੜੀ
    • (4)ਜੋੜਾਂ
    Show answer
    Answer: (2) ਜੋੜੀਆਂ
  45. Q45. ਹੇਠ ਲਿਖੇ ਸ਼ਬਦਾਂ ਵਿਚ ‘ਇਸਤਰੀ’ ਦਾ ਸਹੀ ਅਰਥ ਨਹੀਂ ਹੈ:-

    • (1)ਨਰਕ
    • (2)ਨਾਰੀ
    • (3)ਮਹਿਲਾ
    • (4)ਔਰਤ
    Show answer
    Answer: (1) ਨਰਕ
  46. Q46. ‘ਮੂਲ’ ਸ਼ਬਦ ਨਾਲ ਕਿਹੜਾ ਅਗੇਤਰ ਲਾਇਆ ਜਾ ਸਕਦਾ ਹੈ:-

    • (1)ਪਿਰ
    • (2)ਪਰ
    • (3)ਕਰ
    • (4)ਨਿਰ
    Show answer
    Answer: (4) ਨਿਰ
  47. Q47. ‘ਸ਼ਨਿੱਚਰਵਾਰ’ ਨੂੰ ਅੰਗ੍ਰੇਜ਼ੀ ਵਿਚ ਕੀ ਕਿਹਾ ਜਾਂਦਾ ਹੈ?

    • (1)Friday
    • (2)Monday
    • (3)Wednesday
    • (4)Saturday
    Show answer
    Answer: (4) Saturday
  48. Q48. ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ______ ਦੇ ਨਾਲ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-

    • (1)ਮੜਕ
    • (2)ਨਸੀਬ
    • (3)ਆਕੜ
    • (4)ਮਿੱਤਰਾਂ
    Show answer
    Answer: (1) ਮੜਕ
  49. Q49. ‘ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈਆਂ’ ਵਾਕ ਵਿਚ ਵਚਨ ਬਦਲੋ :-

    • (1)ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈ।
    • (2)ਸਵੇਰ ਹੁੰਦੇ ਹੀ ਗੱਡੀ ਚੱਲ ਪਈਆਂ।
    • (3)ਸਵੇਰ ਹੁੰਦੇ ਹੀ ਗੱਡੀ ਚੱਲ ਪਈ।
    • (4)ਸਵੇਰ ਹੁੰਦੇ ਹੀ ਗੱਡੀਆਂ ਚੱਲੀਆਂ ਪਈਆਂ।
    Show answer
    Answer: (3) ਸਵੇਰ ਹੁੰਦੇ ਹੀ ਗੱਡੀ ਚੱਲ ਪਈ।
  50. Q50. ‘ਅਧਿਆਪਕ’ ਸ਼ਬਦ ਦਾ ਇਸਤਰੀ ਲਿੰਗ ਹੈ:-

    • (1)ਅਧਿਆਪਕਨੀ
    • (2)ਅਧਿਆਪਕਾ
    • (3)ਅਧਿਆਪਕਣ
    • (4)ਅਧਿਆਪੀ
    Show answer
    Answer: (2) ਅਧਿਆਪਕਾ

Answer key

Question numbers match the printed paper.

1 – 42 – 13 – 24 – 15 – 46 – 37 – 28 – 39 – 310 – 411 – 212 – 313 – 214 – 115 – 416 – 317 – 418 – 319 – 420 – 121 – 222 – 323 – 424 – 225 – 326 – 327 – 228 – 229 – 230 – 131 – 132 – 233 – 434 – 235 – 436 – 237 – 238 – 439 – 140 – 441 – 242 – 343 – 444 – 245 – 146 – 447 – 448 – 149 – 350 – 2