Paragraph Comprehension — PPSC previous year questions

All 39 Paragraph Comprehension questions the Punjab PSC asked between 2015 and 2026, each with a worked answer and the exam it came from. First 10 free to read.

Questions
39
Years covered
2015–2026
Papers
15
Repeated
2

2 of these 39 were set in more than one exam — the Commission reuses this topic, which is the argument for working through it rather than skimming it.

The 10 it asks most

Free to read, with the worked answer and the exam each one came from. The book prints this topic in the order the Commission favours, so these are the ones to know first.

Directions · ਹੇਠ ਲਿਖੇ ਪਹਿਰੇ ਵਿੱਚੋਂਹੱਲ ਕਰੋ

ਸਿਆਣੇ ਕਹਿੰਦੇ ਹਨ ‘ਵੱਸੀਏ ਸ਼ਹਿਰ ਭਾਵੇਂ ਹੋਵੇ ਕਹਿਰ’ ਇਹ ਅਖਾਣ ਅੱਜ ਤੋਂ ਕੁੱਝ ਸਾਲ ਪਹਿਲਾਂ ਜਦੋਂ ਆਵਾਜਾਈ ਤੇ ਸੰਚਾਰ ਸਾਧਨਾਂ ਦਾ ਵਿਕਾਸ ਨਹੀਂ ਸੀ ਹੋਇਆ, ਪਿੰਡਾਂ ਵਿੱਚ ਬਿਜਲੀ ਨਹੀਂ ਸੀ ਗਈ ਤੇ ਹਰੀ ਕ੍ਰਾਂਤੀ ਨੇ ਪਿੰਡਾਂ ਨੂੰ ਖੁਸ਼ਹਾਲ ਨਹੀਂ ਸੀ ਬਣਾਇਆ, ਭਾਵੇਂ ਠੀਕ ਹੋਵੇ, ਪਰ ਅੱਜ ਬਹੁਤੀ ਠੀਕ ਨਹੀਂ। ਅੱਜ ਤੋਂ ਕੁਝ ਸਮਾਂ ਪਹਿਲਾਂ ਪਿੰਡਾਂ ਦੀ ਹਾਲਤ ਅੱਜ ਵਰਗੀ ਨਹੀਂ ਸੀ। ਕਿਸੇ ਪਿੰਡ ਤੋਂ ਸ਼ਹਿਰ ਤੀਕ ਜਾਣ ਲਈ ਪੱਕੀ ਸੜਕ ਨਹੀਂ ਸੀ ਤੇ ਨਾ ਹੀ ਪਿੰਡਾਂ ਦੀਆਂ ਗਲੀਆਂ ਪੱਕੀਆਂ ਸਨ। ਮਾੜਾ ਜਿਹਾ ਮੀਂਹ ਪੈਣ ਨਾਲ ਗਲੀਆਂ ਤੇ ਰਸਤੇ ਚਿੱਕੜ ਦੇ ਖੋਭੇ ਨਾਲ ਭਰ ਜਾਂਦੇ ਸਨ। ਖੇਤੀ-ਬਾੜੀ ਦਾ ਮਸ਼ੀਨੀਕਰਨ ਹੋ ਚੁੱਕਾ ਹੈ। ਕਿਸਾਨਾਂ ਦਾ ਜੀਵਨ ਪਹਿਲਾਂ ਜਿੰਨਾ ਔਖਾ ਤੇ ਸਖ਼ਤ ਮਿਹਨਤ ਭਰਪੂਰ ਨਹੀਂ ਰਿਹਾ। ਅੱਜ ਉਸ ਨੂੰ ਰਾਤ-ਦਿਨ ਹਲ ਦੇ ਮਗਰ ਫਿਰਨ, ਫੁੱਲਹੇ ਹੱਕਣ ਤੇ ਖੂਹ ਦੀਆਂ ਪੈੜਾਂ ਵਿੱਚ ਘੁਮੰਣ ਦੀ ਜ਼ਰੂਰਤ ਨਹੀਂ, ਸਗੋਂ ਉਹ ਟ੍ਰੈਕਟਰ, ਟਰਾਲੀਆਂ, ਬਿਜਾਈ ਦੀਆਂ ਮਸ਼ੀਨਾਂ, ਕੰਬਾਈਨਾਂ ਤੇ ਟਿਊਬਵੈੱਲਾਂ ਨਾਲ ਸਾਰੇ ਕੰਮ ਫਟਾਫਟ ਮੁਕਾ ਲੈਂਦੇ ਹਨ। ਇਸ ਪ੍ਰਕਾਰ ਪੇਂਡੂ ਜੀਵਨ ਅਤੇ ਸ਼ਹਿਰੀ ਜੀਵਨ ਦਾ ਫ਼ਰਕ ਬਹੁਤ ਘੱਟ ਗਿਆ ਹੈ। ਪਿੰਡਾਂ ਦੇ ਲੋਕ ਵੀ ਸ਼ਹਿਰੀਆਂ ਵਾਂਗ ਨੌਕਰੀਆਂ ਕਰਦੇ ਸਫ਼ਰ ਲਈ ਸਾਈਕਲ, ਕਾਰਾਂ, ਜੀਪਾਂ, ਸਕੂਟਰਾਂ ਤੇ ਮੋਟਰ ਸਾਈਕਲਾਂ ਦੀ ਵਰਤੋਂ ਕਰਦੇ ਹਨ। ਰੇਡੀਓ ਤੇ ਟੈੱਲੀਵਿਜ਼ਨ ਦਾ ਪਸਾਰ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਹੋ ਗਿਆ ਹੈ। ਇਸ ਤਰ੍ਹਾਂ ਪੇਂਡੂ ਜੀਵਨ ਕਾਫ਼ੀ ਹੱਦ ਤਕ ਸ਼ਹਿਰੀ ਜੀਵਨ ਦੀਆਂ ਸਹੂਲਤਾਂ ਨੂੰ ਮਾਣਨ ਲੱਗ ਪਿਆ ਹੈ। ਵਾਧਾ ਇਹ ਹੈ ਕਿ ਪੇਂਡੂ ਜੀਵਨ ਦੀ ਸਾਫ਼ ਹਵਾ, ਸਾਫ਼ ਤੇ ਪੌਸ਼ਟਿਕ ਤੇ ਮਿਲਾਵਟ ਤੋਂ ਬਿਨਾਂ ਖੁਰਾਕ ਤੇ ਕੁਦਰਤੀ ਵਾਤਾਵਰਣ ਸ਼ਹਿਰੀ ਜੀਵਨ ਵਿੱਚ ਨਹੀਂ ਮਿਲ ਸਕਦਾ। ਪਰੰਤੂ ਨਾਲ ਹੀ ਪੇਂਡੂ ਜੀਵਨ ਵਿੱਚ ਕੁਝ ਔਖਿਆਈ ਅਜੇ ਵੀ ਮੌਜੂਦ ਹੈ, ਜੋ ਸ਼ਹਿਰੀ ਜੀਵਨ ਵਿੱਚ ਨਹੀਂ। ਸ਼ਹਿਰ ਵਿੱਚ ਕਾਰਖਾਨੇ ਤੇ ਕੰਮ ਦੇ ਹੋਰ ਸਥਾਨ ਨੇੜੇ-ਨੇੜੇ ਹੁੰਦੇ ਹਨ। ਕਾਮੇ ਤੇ ਨੌਕਰ ਕੰਮ ਕਰਕੇ ਛੇਤੀ ਘਰ ਪਰਤ ਆਉਂਦੇ ਹਨ ਪਰ ਪੇਂਡੂ ਜੀਵਨ ਵਿੱਚ ਕਾਮਿਆਂ ਤੇ ਨੌਕਰਾਂ ਨੂੰ ਲੰਮਾ ਸਫ਼ਰ ਕਰਨਾ ਪੈਂਦਾ ਹੈ। ਕਈ ਵਾਰੀ ਪੇਂਡੂ ਜੀਵਨ ਵਿੱਚ ਯੋਗ ਡਾਕਟਰੀ ਸਹਾਇਤਾ ਨਹੀਂ ਮਿਲਦੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼ਹਿਰੀ ਜੀਵਨ ਪੇਂਡੂ ਜੀਵਨ ਨਾਲੋਂ ਬਹੁਤ ਚੰਗਾ ਹੈ। ਪ੍ਰਦੂਸ਼ਣ, ਭੀੜ-ਭੜੱਕਾ ਤੇ ਰੌਲਾ-ਰੱਪਾ ਸ਼ਹਿਰੀ ਜੀਵਨ ਦੇ ਬਹੁਤ ਵੱਡੇ ਦੋਸ਼ ਹਨ। ਫਿਰ ਸ਼ਹਿਰਾਂ ਵਿੱਚ ਵੀ ਫ਼ਰਕ ਹੈ। ਜਲੰਧਰ, ਲੁਧਿਆਣੇ ਤੇ ਪਟਿਆਲੇ ਨਾਲੋਂ ਚੰਡੀਗੜ੍ਹ ਬਹੁਤ ਵਧੀਆ ਸ਼ਹਿਰ ਹੈ। ਉੱਥੇ ਸੜਕਾਂ ਖੁੱਲੀਆਂ ਹਨ ਤੇ ਹੋਰ ਅਨੇਕਾਂ ਸੁੱਖ ਸਹੂਲਤਾਂ ਪ੍ਰਾਪਤ ਹਨ। ਪਰ ਉੱਥੋਂ ਦੇ ਜੀਵਨ ਵਿੱਚ ਭਾਈਚਾਰਕ ਮੇਲ-ਮਿਲਾਪ ਦੀ ਕਮੀ ਹੈ ਤੇ ਰੁੱਖਾਪਨ ਵਧੇਰੇ ਹੈ। ਲੋਕਾਂ ਦੀ ਜ਼ਿੰਦਗੀ ਮਕਾਨਕੀ ਹੀ ਹੈ। ਇਸ ਕਰਕੇ ਇਹ ਕਹਿਣਾ ਚਾਹੀਦਾ ਹੈ ਕਿ ਭਾਵੇਂ ਕੋਈ ਪਿੰਡ ਵਿੱਚ ਰਹਿੰਦਾ ਹੋਵੇ ਜਾਂ ਸ਼ਹਿਰ ਵਿੱਚ ਕਹਿਰ ਵਾਲੀ ਕੋਈ ਗੱਲ ਨਹੀਂ, ਸਭ ਠੀਕ ਹੀ ਹੈ। ਸਰਕਾਰ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਸੁਧਾਰ ਵੱਲ ਹੋਰ ਧਿਆਨ ਦੇਣਾ ਚਾਹੀਦਾ ਹੈ

267.ਉਪਰੋਕਤ ਪਹਿਰੇ ਦਾ ਸਿਰਲੇਖ ਕੀ ਹੈ?#

Accountant Grade-I (Group B) 2024Assistant Environmental Engineer 2024+1 moreasked 2×
  • Aਮਸ਼ੀਨੀਕਰਨ ਦਾ ਵੱਧਦਾ ਪ੍ਰਭਾਵ।
  • Bਪਿੰਡਾਂ ਦਾ ਸ਼ਹਿਰੀਕਰਨ।
  • Cਸਿਆਣਿਆਂ ਦੀਆਂ ਕੂਟਾਂ ਦੀ ਵਿਆਖਿਆ।
  • Dਸ਼ਹਿਰਾਂ ਵਿਚਲਾ ਸੁਧਾਰ।

268.ਸ਼ਹਿਰੀ ਲੋਕਾਂ ਦਾ ਜੀਵਨ ਸੁਭਾਅ ਕਿਹੋ ਜਿਹਾ ਹੁੰਦਾ ਹੈ?#

Accountant Grade-I (Group B) 2024Divisional Accountant (Group-B) 2024
  • Aਰਸਮੀ
  • Bਗੈਰ-ਰਸਮੀ
  • Cਵਿਕਸਿਤ
  • Dਚਕਾ-ਚੌਂਧ ਰਹਿਤ

269.ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦਾ ਜੀਵਨ ਕਿਹੋ ਜਿਹਾ ਨਹੀਂ ਸੀ?#

Accountant Grade-I (Group B) 2024Divisional Accountant (Group-B) 2024
  • Aਔਖਿਆਈ ਵਾਲਾ।
  • Bਤਕਲੀਫ ਭਰਿਆ।
  • Cਅਤਿ-ਸੁੱਖ ਸਹੂਲਤਾਂ ਵਾਲਾ।
  • Dਵਧੇਰੇ ਵਿਕਸਿਤ।

270.ਪਿੰਡ ਦਾ ਜੀਵਨ ਸ਼ਹਿਰ ਨਾਲੋਂ ਕਿਉਂ ਚੰਗਾ ਹੈ?#

Accountant Grade-I (Group B) 2024Divisional Accountant (Group-B) 2024
  • Aਪ੍ਰਦੂਸ਼ਣ ਰਹਿਤ ਅਤੇ ਸ਼ਾਂਤ ਹੋਣ ਕਰਕੇ
  • Bਹਰੀ ਕ੍ਰਾਂਤੀ ਦੇ ਪ੍ਰਭਾਵ ਕਾਰਨ।
  • Cਮਕਾਨਕੀ ਹੋਣ ਕਰਕੇ।
  • Dਮਸ਼ੀਨੀਕਰਨ ਹੋਣ ਕਰਕੇ।

271.ਲੇਖਕ ਅਨੁਸਾਰ ਚੰਡੀਗੜ੍ਹ ਦੇ ਲੋਕਾਂ ਦੀ ਜੀਵਨ ਜਾਚ ਦੇ ਕੀ ਔਗੁਣ ਹਨ?#

Accountant Grade-I (Group B) 2024Divisional Accountant (Group-B) 2024
  • Aਭੀੜ ਭੜੱਕਾ।
  • Bਸਿਹਤ ਸਿੱਖਿਆ ਸਹੂਲਤਾਂ ਦੀ ਅਣਹੋਂਦ।
  • Cਭਾਈਚਾਰਕ ਸਾਂਝ ਦੀ ਅਣਹੋਂਦ।
  • Dਪਿੰਡ ਅਤੇ ਸ਼ਹਿਰ ਦੇ ਇੱਕੋ ਜਿਹੇ ਪ੍ਰਬੰਧ।
Directions · ਭਾਰਤੀ ਦਰਸ਼ਨ

ਭਾਰਤੀ ਦਰਸ਼ਨ ਦੇ ਬੁਨਿਆਦੀ ਪ੍ਰਸ਼ਨ ਪਰਮ-ਸੱਚ ਅਤੇ ਪਰਮਾਰਥ ਦੀ ਵਿਆਖਿਆ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਦੋਹਾਂ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਸਾਡੀਆਂ ਨਜ਼ਰਾਂ ਦੇ ਸਾਮ੍ਹਣੇ ਫੈਲਿਆ ਹੋਇਆ ਇਹ ਦ੍ਰਿਸ਼ਟਮਾਨ ਸੰਸਾਰ ਕੀ ਹੈ? ਇਸਦੀ ਹਸਤੀ ਅਤੇ ਹੋਂਦ ਦਾ ਪਰਮ-ਸੱਚ ਕੀ ਹੈ? ਇਸ ਪਰਮ-ਸੱਚ ਦਾ ਪਰਮਾਣਿਕ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ ਹੈ? ਮਨੁੱਖ ਕੀ ਹੈ? ਉਸ ਦੇ ਜੀਵਨ ਦਾ ਪਰਮ-ਮਨੋਰਥ ਕੀ ਹੈ? ਭਾਰਤੀ ਦਰਸ਼ਨ ਦੇ ਇਨ੍ਹਾਂ ਮੂਲ ਪ੍ਰਸ਼ਨਾਂ ਨੇ ਇਸ ਦੇ ਤਿੰਨ ਉਪ-ਅਨੁਸ਼ਾਸਨਾਂ ਨੂੰ ਜਨਮ ਦਿੱਤਾ ਹੈ – ਤੱਤ-ਮੀਮਾਂਸਾ (metaphysics); ਗਿਆਨ-ਮੀਮਾਂਸਾ (epistemology) ਅਤੇ ਨੀਤੀ-ਮੀਮਾਂਸਾ (ethics)। ਭਾਰਤ ਦੀਆਂ ਵਿਭਿੰਨ ਦਾਰਸ਼ਨਿਕ ਸੰਪ੍ਰਦਾਵਾਂ ਨੇ, ਇਨ੍ਹਾਂ ਮੂਲ ਪ੍ਰਸ਼ਨਾਂ ਨੂੰ ਆਪੋ ਆਪਣੇ ਢੰਗ ਨਾਲ ਅਤੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ, ਸੰਬੋਧਿਤ ਹੋਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਵਿਭਿੰਨ ਦਾਰਸ਼ਨਿਕ ਸੰਪ੍ਰਦਾਵਾਂ ਦਾ ਆਪੋ ਆਪਣਾ ਵਿਵੇਕ ਅਤੇ ਤਾਰਕਿਕ ਆਧਾਰ ਹੈ। ਇੱਥੇ ਇੱਕ ਗੱਲ ਸਪਸ਼ਟ ਕਰ ਲੈਣੀ ਬਣਦੀ ਹੈ ਕਿ ਭਾਰਤੀ ਦਰਸ਼ਨ ਤੋਂ ਭਾਵ ਭਾਰਤ ਦੀ ਕੋਈ ਇੱਕ ਪਰੰਪਰਾ ਨਹੀਂ ਸਗੋਂ ਇਸ ਦੇ ਅੰਤਰਗਤ ਇਸ ਧਰਤੀ ਉੱਤੇ ਵਿਕਸਿਤ ਹੋਈਆਂ ਸਮੂਹ ਦਾਰਸ਼ਨਿਕ ਪਰੰਪਰਾਵਾਂ ਆ ਜਾਂਦੀਆਂ ਹਨ। ਇਸ ਵਿੱਚ ਸਨਾਤਨ ਹਿੰਦੂ ਪਰੰਪਰਾ, ਬੌਧ, ਜੈਨ ਅਤੇ ਸਿੱਖ ਪਰੰਪਰਾ ਨਾਲ ਸੰਬੰਧਿਤ ਸਮੁੱਚਾ ਦਾਰਸ਼ਨਿਕ ਚਿੰਤਨ ਸ਼ਾਮਿਲ ਹੈ। ਦਰਸ਼ਨ-ਸ਼ਾਸਤਰ ਦੀਆਂ ਇਹ ਸਾਰੀਆਂ ਪਰੰਪਰਾਵਾਂ ਸਮੁੱਚੇ ਤੌਰ ਤੇ ਭਾਰਤੀ ਦਰਸ਼ਨ ਦੀ ਵਿਰਾਟ ਪਰੰਪਰਾ ਦਾ ਨਿਰਮਾਨ ਕਰਦੀਆਂ ਹਨ

272.ਭਾਰਤੀ ਦਰਸ਼ਨ ਵਿੱਚ ਪਰਮ-ਸੱਚ ਤੋਂ ਕੀ ਭਾਵ ਹੈ ?#

Planning Officer (Group A) 2024Sub Divisional Officer (Civil) (Group-A) and 01 Post of Sub Divisional Officer (… 2024asked 2×
  • Aਸਦਾ ਸੱਚ ਬੋਲਣਾ
  • Bਜੀਵਨ ਦੇ ਮੂਲ ਦਾ ਸੱਚ
  • Cਇੱਕ ਰੱਬ
  • Dਪਰਮਾਤਮਾ ਦੇ ਬੋਲ

273.ਮੀਮਾਂਸਾ ਦਾ ਅਰਥ ਹੈ :#

Sub Divisional Officer (Civil) (Group-A) and 01 Post of Sub Divisional Officer (… 2024
  • Aਸਿਧਾਂਤ
  • Bਪ੍ਰਭਾਵ
  • Cਪ੍ਰਸ਼ਨ
  • Dਉੱਤਰ

274.ਭਾਰਤੀ ਦਰਸ਼ਨ ਕਿਸ ਨਾਲ ਸੰਬੰਧਤ ਹੈ ?#

Sub Divisional Officer (Civil) (Group-A) and 01 Post of Sub Divisional Officer (… 2024
  • Aਸਿਰਫ ਸਨਾਤਨ ਹਿੰਦੂ ਧਰਮ ਨਾਲ
  • Bਸਿਰਫ ਜੈਨ-ਬੁੱਧ ਧਰਮ ਨਾਲ
  • Cਸਿਰਫ ਸਿੱਖ ਧਰਮ ਨਾਲ
  • Dਭਾਰਤ ਦੀਆਂ ਸਾਰੀਆਂ ਦਾਰਸ਼ਨਿਕ ਪਰੰਪਰਾਵਾਂ ਨਾਲ

275.ਭਾਰਤੀ ਦਰਸ਼ਨ ਦਾ ਸੰਬੰਧ ਕਿਸ ਨਾਲ ਨਹੀਂ ਹੈ ?#

Sub Divisional Officer (Civil) (Group-A) and 01 Post of Sub Divisional Officer (… 2024
  • Aਗਿਆਨ
  • Bਅਧਿਆਤਮ
  • Cਦੱਸ ਹੁਕਮ
  • Dਨੈਤਿਕਤਾ

276.ਭਾਰਤੀ ਦਰਸ਼ਨ ਵਿਚਲੇ ‘ਦਰਸ਼ਨ’ ਸ਼ਬਦ ਦਾ ਕਿਹੜਾ ਅਰਥ ਨਹੀਂ ਹੈ ?#

Sub Divisional Officer (Civil) (Group-A) and 01 Post of Sub Divisional Officer (… 2024
  • Aਨਿਹਾਰਨਾ
  • Bਦ੍ਰਿਸ਼ਟੀ
  • Cਗਿਆਨ
  • Dਪਰਮ-ਸੱਚ

Solutions

10 answers · same numbers
267.(B) ਪਿੰਡਾਂ ਦਾ ਸ਼ਹਿਰੀਕਰਨ।

ਪਹਿਰੇ ਦਾ ਕੇਂਦਰੀ ਭਾਵ ਇਹ ਹੈ ਕਿ ਸੜਕਾਂ, ਬਿਜਲੀ, ਮਸ਼ੀਨੀ ਖੇਤੀ, ਵਾਹਨਾਂ, ਰੇਡੀਓ-ਟੈਲੀਵਿਜ਼ਨ ਤੇ ਨੌਕਰੀਆਂ ਕਾਰਨ ਪੇਂਡੂ ਜੀਵਨ ਸ਼ਹਿਰੀ ਜੀਵਨ ਵਰਗਾ ਹੋ ਗਿਆ ਹੈ ਅਤੇ ਦੋਹਾਂ ਦਾ ਫ਼ਰਕ ਬਹੁਤ ਘੱਟ ਗਿਆ ਹੈ। ਇਸ ਲਈ ਢੁਕਵਾਂ ਸਿਰਲੇਖ 'ਪਿੰਡਾਂ ਦਾ ਸ਼ਹਿਰੀਕਰਨ' ਹੈ। ਮਸ਼ੀਨੀਕਰਨ ਜਾਂ ਸ਼ਹਿਰਾਂ ਦਾ ਸੁਧਾਰ ਪਹਿਰੇ ਦੇ ਸਿਰਫ਼ ਇੱਕ-ਇੱਕ ਅੰਸ਼ ਹਨ, ਪੂਰੇ ਪਹਿਰੇ ਦਾ ਵਿਸ਼ਾ ਨਹੀਂ।

268.(A) ਰਸਮੀ

ਲੇਖਕ ਸ਼ਹਿਰੀ (ਖ਼ਾਸ ਕਰ ਚੰਡੀਗੜ੍ਹ ਦੇ) ਜੀਵਨ ਬਾਰੇ ਲਿਖਦਾ ਹੈ ਕਿ ਉੱਥੇ ਭਾਈਚਾਰਕ ਮੇਲ-ਮਿਲਾਪ ਦੀ ਕਮੀ ਹੈ, ਰੁੱਖਾਪਨ ਵਧੇਰੇ ਹੈ ਅਤੇ ਲੋਕਾਂ ਦੀ ਜ਼ਿੰਦਗੀ ਮਕਾਨਕੀ ਹੈ। ਅਜਿਹਾ ਨਿੱਘ-ਰਹਿਤ, ਦਿਖਾਵੇ ਵਾਲਾ ਸੁਭਾਅ ਰਸਮੀ ਅਖਵਾਉਂਦਾ ਹੈ। 'ਗ਼ੈਰ-ਰਸਮੀ' ਇਸ ਦੇ ਉਲਟ ਹੈ ਅਤੇ 'ਚਕਾ-ਚੌਂਧ ਰਹਿਤ' ਪੇਂਡੂ ਜੀਵਨ ਉੱਤੇ ਢੁਕਦਾ ਹੈ, ਸ਼ਹਿਰੀ ਉੱਤੇ ਨਹੀਂ।

269.(C) ਅਤਿ-ਸੁੱਖ ਸਹੂਲਤਾਂ ਵਾਲਾ।

ਪਹਿਰੇ ਅਨੁਸਾਰ ਕੁਝ ਸਮਾਂ ਪਹਿਲਾਂ ਪਿੰਡਾਂ ਵਿੱਚ ਪੱਕੀਆਂ ਸੜਕਾਂ ਤੇ ਗਲੀਆਂ ਨਹੀਂ ਸਨ, ਬਿਜਲੀ ਨਹੀਂ ਸੀ ਅਤੇ ਕਿਸਾਨ ਦਾ ਜੀਵਨ ਔਖਾ ਤੇ ਸਖ਼ਤ ਮਿਹਨਤ ਭਰਿਆ ਸੀ। ਭਾਵ ਪਿੰਡਾਂ ਦਾ ਜੀਵਨ ਸ਼ਹਿਰਾਂ ਵਾਂਗ ਅਤਿ-ਸੁੱਖ ਸਹੂਲਤਾਂ ਵਾਲਾ ਨਹੀਂ ਸੀ। ਔਖਿਆਈ ਵਾਲਾ ਅਤੇ ਤਕਲੀਫ਼ ਭਰਿਆ ਤਾਂ ਉਹ ਅਸਲ ਵਿੱਚ ਸੀ, ਇਸ ਲਈ (a) ਤੇ (b) ਪ੍ਰਸ਼ਨ ਦੇ 'ਨਹੀਂ ਸੀ' ਨਾਲ ਮੇਲ ਨਹੀਂ ਖਾਂਦੇ।

270.(A) ਪ੍ਰਦੂਸ਼ਣ ਰਹਿਤ ਅਤੇ ਸ਼ਾਂਤ ਹੋਣ ਕਰਕੇ

ਲੇਖਕ ਲਿਖਦਾ ਹੈ ਕਿ ਪਿੰਡ ਵਿੱਚ ਹਵਾ ਸਾਫ਼ ਹੈ। ਖ਼ੁਰਾਕ ਪੌਸ਼ਟਿਕ ਤੇ ਮਿਲਾਵਟ ਰਹਿਤ ਹੈ। ਵਾਤਾਵਰਣ ਕੁਦਰਤੀ ਹੈ। ਇਹ ਸ਼ਹਿਰ ਵਿੱਚ ਨਹੀਂ ਮਿਲਦਾ। ਪ੍ਰਦੂਸ਼ਣ, ਭੀੜ-ਭੜੱਕਾ ਤੇ ਰੌਲਾ-ਰੱਪਾ ਸ਼ਹਿਰੀ ਜੀਵਨ ਦੇ ਵੱਡੇ ਦੋਸ਼ ਹਨ। ਇਸ ਲਈ ਪਿੰਡ ਦਾ ਜੀਵਨ ਪ੍ਰਦੂਸ਼ਣ ਰਹਿਤ ਅਤੇ ਸ਼ਾਂਤ ਹੋਣ ਕਰਕੇ ਚੰਗਾ ਹੈ। ਮਸ਼ੀਨੀਕਰਨ ਤੇ ਹਰੀ ਕ੍ਰਾਂਤੀ ਨੇ ਪਿੰਡਾਂ ਨੂੰ ਸ਼ਹਿਰਾਂ ਵਰਗਾ ਬਣਾਇਆ ਹੈ, ਉਨ੍ਹਾਂ ਨਾਲੋਂ ਚੰਗਾ ਨਹੀਂ।

271.(C) ਭਾਈਚਾਰਕ ਸਾਂਝ ਦੀ ਅਣਹੋਂਦ।

ਲੇਖਕ ਅਨੁਸਾਰ ਚੰਡੀਗੜ੍ਹ ਖੁੱਲ੍ਹੀਆਂ ਸੜਕਾਂ ਤੇ ਸੁੱਖ-ਸਹੂਲਤਾਂ ਵਾਲਾ ਵਧੀਆ ਸ਼ਹਿਰ ਹੈ, ਪਰ ਉੱਥੋਂ ਦੇ ਜੀਵਨ ਵਿੱਚ ਭਾਈਚਾਰਕ ਮੇਲ-ਮਿਲਾਪ ਦੀ ਕਮੀ ਹੈ, ਰੁੱਖਾਪਨ ਵਧੇਰੇ ਹੈ ਅਤੇ ਲੋਕਾਂ ਦੀ ਜ਼ਿੰਦਗੀ ਮਕਾਨਕੀ ਹੈ। ਇਸ ਲਈ ਔਗੁਣ ਭਾਈਚਾਰਕ ਸਾਂਝ ਦੀ ਅਣਹੋਂਦ ਹੈ। ਭੀੜ-ਭੜੱਕਾ ਆਮ ਸ਼ਹਿਰਾਂ ਦਾ ਦੋਸ਼ ਦੱਸਿਆ ਗਿਆ ਹੈ, ਚੰਡੀਗੜ੍ਹ ਦਾ ਖ਼ਾਸ ਨਹੀਂ।

272.(B) ਜੀਵਨ ਦੇ ਮੂਲ ਦਾ ਸੱਚ

ਪੈਰੇ ਅਨੁਸਾਰ ਭਾਰਤੀ ਦਰਸ਼ਨ ਇਹ ਪੁੱਛਦਾ ਹੈ ਕਿ ਇਸ ਦ੍ਰਿਸ਼ਟਮਾਨ ਸੰਸਾਰ ਦੀ ‘ਹਸਤੀ ਅਤੇ ਹੋਂਦ ਦਾ ਪਰਮ-ਸੱਚ ਕੀ ਹੈ’ ਅਤੇ ਮਨੁੱਖੀ ਜੀਵਨ ਦਾ ਪਰਮ-ਮਨੋਰਥ ਕੀ ਹੈ। ਇਸ ਲਈ ਪਰਮ-ਸੱਚ ਤੋਂ ਭਾਵ ਜੀਵਨ ਅਤੇ ਹੋਂਦ ਦੇ ਮੂਲ ਦਾ ਸੱਚ ਹੈ, ਨਾ ਕਿ ਸਦਾ ਸੱਚ ਬੋਲਣ ਦਾ ਆਚਰਨ, ਇੱਕ ਰੱਬ ਦਾ ਸਿਧਾਂਤ ਜਾਂ ਪਰਮਾਤਮਾ ਦੇ ਬੋਲ। ਪੈਰੇ ਵਿੱਚ ਇਸੇ ਸਵਾਲ ਤੋਂ ਤੱਤ-ਮੀਮਾਂਸਾ (metaphysics) ਦਾ ਜਨਮ ਦੱਸਿਆ ਗਿਆ ਹੈ।

273.(A) ਸਿਧਾਂਤ

ਪੈਰੇ ਵਿੱਚ ਤੱਤ-ਮੀਮਾਂਸਾ, ਗਿਆਨ-ਮੀਮਾਂਸਾ ਅਤੇ ਨੀਤੀ-ਮੀਮਾਂਸਾ ਨੂੰ ਭਾਰਤੀ ਦਰਸ਼ਨ ਦੇ ਤਿੰਨ ‘ਉਪ-ਅਨੁਸ਼ਾਸਨ’ ਕਿਹਾ ਗਿਆ ਹੈ, ਭਾਵ ਕਿਸੇ ਵਿਸ਼ੇ ਦਾ ਵਿਵੇਚਨ ਕਰਨ ਵਾਲਾ ਸਿਧਾਂਤ-ਸ਼ਾਸਤਰ। ਸੰਸਕ੍ਰਿਤ ਸ਼ਬਦ ‘ਮੀਮਾਂਸਾ’ ਦਾ ਅਰਥ ਹੈ ਡੂੰਘੀ ਵਿਚਾਰ ਜਾਂ ਵਿਵੇਚਨ ਰਾਹੀਂ ਬਣਾਇਆ ਸਿਧਾਂਤ; ਇਸੇ ਲਈ ਤੱਤ ਦੇ ਸਿਧਾਂਤ ਨੂੰ ਤੱਤ-ਮੀਮਾਂਸਾ ਅਤੇ ਗਿਆਨ ਦੇ ਸਿਧਾਂਤ ਨੂੰ ਗਿਆਨ-ਮੀਮਾਂਸਾ ਕਿਹਾ ਜਾਂਦਾ ਹੈ। ਪ੍ਰਭਾਵ, ਪ੍ਰਸ਼ਨ ਜਾਂ ਉੱਤਰ ਇਸ ਦੇ ਅਰਥ ਨਹੀਂ ਬਣਦੇ।

274.(D) ਭਾਰਤ ਦੀਆਂ ਸਾਰੀਆਂ ਦਾਰਸ਼ਨਿਕ ਪਰੰਪਰਾਵਾਂ ਨਾਲ

ਪੈਰੇ ਵਿੱਚ ਸਾਫ਼ ਲਿਖਿਆ ਹੈ ਕਿ ਭਾਰਤੀ ਦਰਸ਼ਨ ਤੋਂ ਭਾਵ ਕੋਈ ਇੱਕ ਪਰੰਪਰਾ ਨਹੀਂ, ਸਗੋਂ ਇਸ ਧਰਤੀ ਉੱਤੇ ਵਿਕਸਿਤ ਹੋਈਆਂ ਸਮੂਹ ਦਾਰਸ਼ਨਿਕ ਪਰੰਪਰਾਵਾਂ ਹਨ। ਇਨ੍ਹਾਂ ਵਿੱਚ ਸਨਾਤਨ ਹਿੰਦੂ, ਬੌਧ, ਜੈਨ ਅਤੇ ਸਿੱਖ ਚਿੰਤਨ ਸਭ ਸ਼ਾਮਲ ਹਨ। ਇਸ ਲਈ 'ਸਿਰਫ਼' ਇੱਕ ਧਰਮ ਵਾਲੇ ਤਿੰਨੇ ਵਿਕਲਪ ਗ਼ਲਤ ਹਨ।

275.(C) ਦੱਸ ਹੁਕਮ

ਪੈਰੇ ਅਨੁਸਾਰ ਭਾਰਤੀ ਦਰਸ਼ਨ ਦੇ ਤਿੰਨ ਉਪ-ਅਨੁਸ਼ਾਸਨ ਹਨ: ਤੱਤ-ਮੀਮਾਂਸਾ (ਅਧਿਆਤਮ), ਗਿਆਨ-ਮੀਮਾਂਸਾ (ਗਿਆਨ) ਅਤੇ ਨੀਤੀ-ਮੀਮਾਂਸਾ (ਨੈਤਿਕਤਾ)। ਇਸ ਲਈ ਗਿਆਨ, ਅਧਿਆਤਮ ਤੇ ਨੈਤਿਕਤਾ ਤਿੰਨੇ ਇਸ ਨਾਲ ਜੁੜੇ ਹਨ। ਦੱਸ ਹੁਕਮ (Ten Commandments) ਯਹੂਦੀ-ਈਸਾਈ ਪਰੰਪਰਾ ਦੇ ਹਨ; ਪੈਰੇ ਵਿੱਚ ਇਨ੍ਹਾਂ ਦਾ ਕੋਈ ਜ਼ਿਕਰ ਨਹੀਂ।

276.(A) ਨਿਹਾਰਨਾ

ਦਰਸ਼ਨ-ਸ਼ਾਸਤਰ ਵਿੱਚ 'ਦਰਸ਼ਨ' ਦਾ ਅਰਥ ਅੱਖਾਂ ਨਾਲ ਵੇਖਣਾ ਜਾਂ ਨਿਹਾਰਨਾ ਨਹੀਂ ਹੁੰਦਾ। ਇੱਥੇ ਇਸ ਦਾ ਅਰਥ ਸੱਚ ਨੂੰ ਵੇਖਣ ਦੀ ਦ੍ਰਿਸ਼ਟੀ, ਉਸ ਦਾ ਗਿਆਨ ਅਤੇ ਪਰਮ-ਸੱਚ ਦੀ ਪਛਾਣ ਹੈ। ਪੈਰੇ ਵਿੱਚ ਵੀ ਦਰਸ਼ਨ ਨੂੰ ਪਰਮ-ਸੱਚ, ਉਸ ਦੇ ਪਰਮਾਣਿਕ ਗਿਆਨ ਅਤੇ ਹਰ ਸੰਪ੍ਰਦਾ ਦੇ ਆਪਣੇ ਦ੍ਰਿਸ਼ਟੀਕੋਣ ਨਾਲ ਜੋੜਿਆ ਗਿਆ ਹੈ।

29 more Paragraph Comprehension questions in the book

You have read the ten the Commission asks most. The rest of this topic — and all 4,239 questions across the book, each with a worked solution — come with either edition.

Read it now
Digital edition

The whole book online, on any device. Read it or attempt it question by question. Nothing to download, nothing to wait for.

Access does not expire, and includes every test released later in whichever series you buy.

You sign in with your phone number as part of checkout — that is what your copy is tied to.

On paper
Printed book — ₹999

536 pages, delivered. Five full papers and five OMR sheets at the back. Online access is included free, from the moment you pay.

See the printed book →

Common questions about Paragraph Comprehension in PPSC

How many Paragraph Comprehension questions come in PPSC exams?

The Commission set 39 Paragraph Comprehension questions across 15 papers between 2015–2026. That is the whole set, not a sample — every one of them is in the book, and the 10 most-asked are on this page free.

Are PPSC Paragraph Comprehension questions repeated?

Yes. 2 of these 39 were set in more than one exam, which is why they are worth working rather than reading. Each question here carries a badge showing how many sittings asked it.

Where can I get Paragraph Comprehension MCQs with answers and solutions?

Here. Every question on this page is a solved MCQ: the four options as printed, the correct answer, and a worked explanation in plain English — not just a letter. The rest of the 39 are in the book, in the same form.

Can I practice these Paragraph Comprehension questions online?

Switch to Attempt mode at the top of the questions. You get one question at a time and it is marked the moment you pick an option, with the reason underneath — the same way the exam feels, on your phone.

Is a PDF available?

The questions are on screen rather than in a downloadable file, so they stay current and correct. The printed book has all 39 of these plus the rest of the Punjabi section, and every buyer gets the whole thing online as well.

Which papers asked Paragraph Comprehension

The exams behind these questions, most first. A paper here is a sitting: a question set in two papers of the same sitting counts once.

ExamYearQuestions
Punjab Civil Services (Prelims) — CSAT20157
Assistant Conservator (Group B)20255
Assistant Archaeological Engineer (Group-A)20255
Conservator (Group-B)20255
Sub Divisional Officer (Civil) (Group-A) and 01 Post of Sub Divisional Officer (…20245
Accountant Grade-I (Group B)20245
Divisional Accountant (Group-B)20245
Punjab Civil Services (Prelims) — CSAT20254
Assistant Environmental Engineer20243
Punjab State Civil Services Combined Competitive Examination-2018 Mains Examinat20183
Punjab Civil Services(Executive Branch) of Register C From Amongst t20173
Punjab Civil Services (Executive Branch) to Be Filled From Registe20173

More Reading Comprehension topics

Every Punjabi topic